image caption:

MP ਸੁਖਜਿੰਦਰ ਰੰਧਾਵਾ ਨੇ PM ਮੋਦੀ ਨੂੰ ਲਿਖਿਆ ਪੱਤਰ, ਅੰਮ੍ਰਿਤਸਰ ਨੂੰ ‘ਨੋ ਵਾਰ ਜ਼ੋਨ’ ਐਲਾਨਣ ਦੀ ਕੀਤੀ ਮੰਗ

ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਤੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੌਮਾਂਤਰੀ ਪੱਧਰ &lsquoਤੇ &lsquoਨੋ ਵਾਰ ਜ਼ੋਨ&rsquo ਐਲਾਨਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੋਈ ਸਾਧਾਰਨ ਥਾਂ ਨਹੀਂ ਹੈ, ਇਹ ਸਿੱਖ ਧਰਮ ਦੀ ਆਤਮਾ ਹੈ ਤੇ ਸ਼ਾਂਤੀ ਦਾ ਅਧਿਆਤਮਕ ਪ੍ਰਤੀਕ ਹੈ।

ਉਨ੍ਹਾਂ ਲਿਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰਤਾ ਦੇ ਗੌਰਵ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਮੀਦ ਹੈ ਕਿ ਕੇਂਦਰ ਸਰਕਾਰ ਮੇਰੀ ਇਸ ਅਪੀਲ ਨੂੰ ਸਿਆਸੀ ਨਹੀਂ ਸਗੋਂ ਸ਼ਾਂਤੀ ਦੇ ਪ੍ਰਤੀਕ ਦੀ ਰੱਖਿਆ ਵਜੋਂ ਦੇਖੇਗੀ।

ਉਨ੍ਹਾਂ ਲਿਖਿਆ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸ਼੍ਰੀ, ਸ੍ਰੀ ਹਰਿਮੰਦਰ ਸਾਹਿਬ ਸਿਰਫ ਇਕ ਭੂਗੌਲਿਕ ਥਾਂ ਨਹੀਂ ਹੈ, ਸਗੋਂ ਸਿੱਖੀ ਦੀ ਰੂਹ ਅਤੇ ਪੂਰੇ ਵਿਸ਼ਵ ਲਈ ਅਮਨ, ਪਿਆਰ ਤੇ ਇਕਤਾ ਦਾ ਚਾਨਣ ਮੁਨਾਰਾ ਹੈ।&rdquo