‘ਬਰਸੀ ਸਮਾਗਮ ਮੌਕੇ ਨਹੀਂ ਹੋਣਗੇ ਸਿੰਘਾਂ ਦੇ ਟਾਕਰੇ’ ‘ਆਪ੍ਰੇਸ਼ਨ ਬਲੂ ਸਟਾਰ’ ‘ਤੇ ਜਥੇਦਾਰ ਗੜਗੱਜ ਦਾ ਬਿਆਨ
ਜੂਨ 1984 ਦੇ ਕਾਲੇ ਦਿਨ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ &lsquoਤੇ ਹਮਲਾ ਕਰ ਦਿੱਤਾ ਸੀ। ਉਸ ਕਾਲੇ ਦਿਨਾਂ ਨੂੰ ਯਾਦ ਕਰਦਿਆਂ ਹਰ ਸਾਲ ਸਿੱਖ ਸੰਗਤ ਵੱਲੋਂ 1 ਜੂਨ ਤੋਂ 6 ਜੂਨ ਤਕ ਘੱਲੂਘਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ। &lsquoਆਪ੍ਰੇਸ਼ਨ ਬਲੂ ਸਟਾਰ&rsquo ਦੀ ਬਰਸੀ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਮੌਕੇ ਸਿੰਘਾਂ ਦੇ ਟਾਕਰੇ ਨਹੀਂ ਹੋਣਗੇ। ਬਾਬਾ ਹਰਨਾਮ ਸਿੰਘ ਧੂੰਮਾਂ ਤੇ ਅਸੀਂ ਸਾਰੇ ਆਪਸ &lsquoਚ ਗੁਰੂਭਾਈ ਹਾਂ। ਮੈਨੂੰ 200% ਯਕੀਨ ਹੈ ਜਿੰਨੀ ਸ਼ਾਂਤੀ ਇਸ ਵਾਰ ਹੋਵੇਗੀ ਸ਼ਾਇਦ ਹੀ ਪਹਿਲਾਂ ਕਦੀ ਹੋਈ ਹੋਵੇ। ਸਾਰੀਆਂ ਸਿੱਖ ਜਥੇਬੰਦੀਆਂ ਸ਼ਰਧਾ ਭਾਵਨਾ ਨਾਲ ਇੱਥੇ ਆਉਣਗੀਆਂ&rdquo
ਜਥੇਦਾਰ ਗੜਗੱਜ ਨੇ ਕਿਹਾ ਕਿ 1 ਜੂਨ ਤੋਂ ਲੈ ਕੇ 6 ਜੂਨ ਨੂੰ ਘੱਲੂਘਾਰੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਦੀ ਹੈ। ਸਿੱਖ ਕੌਮ ਬਹੁਤ ਪਿਆਰ ਤੇ ਵੈਰਾਗ ਦੀ ਭਾਵਨਾ ਨਾਲ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਹੈ ਕਿਉਂਕਿ ਸਾਰੇ ਸਿੱਖ ਜਿਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦੇ ਹਨ ਉਥੇ ਆਪਣੇ ਸ਼ਹੀਦਾਂ ਦਾ ਵੀ ਆਦਰ-ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਹਰ ਭਾਵੇਂ ਕੁਝ ਵੀ ਹੋਵੇ ਪਰ ਜਦੋਂ ਅਸੀਂ ਆਪਣੇ ਗੁਰੂ ਘਰ ਅੰਦਰ ਆ ਜਾਂਦੇ ਤਾਂ ਅਸੀਂ ਸਾਰੇ ਗੁਰੂ ਭਾਈ ਹਾਂ। ਸਾਡੇ ਵਿਚਕਾਰ ਕੋਈ ਵਖਰੇਵੇਂ ਨਹੀਂ। ਅਸੀਂ ਆਪਸ ਵਿਚ ਪ੍ਰੇਮ ਤੇ ਸਾਂਝ ਰੱਖਣੀ ਹੈ।