ਭਾਰਤੀ ਮੂਲ ਦੇ ਬਜ਼ੁਰਗ ਦੀ ਹੱਤਿਆ ਮਾਮਲੇ ’ਚ 15 ਸਾਲਾ ਲੜਕੇ ਨੂੰ ਸੱਤ ਸਾਲ ਦੀ ਸਜ਼ਾ
ਯੂਕੇ ਵਿਚ ਭਾਰਤੀ ਮੂਲ ਦੇ ਬਜ਼ੁਰਗ ਭੀਮ ਸੇਨ ਕੋਹਲੀ(80) ਦੀ ਮੌਤ ਮਾਮਲੇ ਵਿੱਚ ਦੋਸ਼ੀ ਪਾਏ ਗਏ 15 ਸਾਲਾ ਲੜਕੇ ਨੂੰ ਵੀਰਵਾਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਸਹਿ ਦੋਸ਼ੀ 13 ਸਾਲਾ ਲੜਕੀ ਜੇਲ੍ਹ ਦੀ ਸਜ਼ਾ ਤੋਂ ਬਚ ਗਈ। ਕੋਰਟ ਨੇ ਲੜਕੀ &rsquoਤੇ ਸਖ਼ਤ ਸ਼ਰਤਾਂ ਲਾਉਂਦਿਆਂ ਤਿੰਨ ਸਾਲ ਲਈ ਪੁਨਰਵਾਸ ਕੇਂਦਰ &rsquoਚ ਰਹਿਣ ਦੇ ਆਦੇਸ਼ ਦਿੱਤੇ ਹਨ।
ਜਸਟਿਸ ਮਾਰਕ ਟਰਨਰ, ਜਿਨ੍ਹਾਂ ਨੇ ਲੈਸਟਰ ਕਰਾਊਨ ਕੋਰਟ ਤੋਂ ਟੈਲੀਵਿਜ਼ਨ &rsquoਤੇ ਸੁਣਵਾਈ ਦੌਰਾਨ ਸਜ਼ਾਵਾਂ ਸੁਣਾਈਆਂ, ਨੇ ਕੋਹਲੀ &rsquoਤੇ ਹੋਏ ਹਮਲੇ ਨੂੰ &lsquoਡਰਾਉਣਾ&rsquo ਦੱਸਿਆ। ਕੋਹਲੀ ਉੱਤੇ ਪਿਛਲੇ ਸਾਲ ਸਤੰਬਰ ਵਿਚ ਪੂਰਬੀ ਇੰਗਲੈਂਡ ਦੇ ਲੈਸਟਰ ਨੇੜੇ ਪਾਰਕ ਵਿੱਚ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਕੁੱਤੇ ਨੂੰ ਘੁੰਮਾ ਰਹੇ ਸਨ। ਅਪਰੈਲ ਵਿੱਚ ਜਿਊਰੀ ਨੇ ਲੜਕੇ ਨੂੰ ਕੋਹਲੀ ਨੂੰ ਮੁੱਕਾ ਮਾਰਨ ਅਤੇ ਲੱਤ ਮਾਰਨ ਅਤੇ ਕੁੜੀ ਨੂੰ ਹਮਲੇ ਦੀ ਫਿਲਮ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਦੋਸ਼ੀ ਠਹਿਰਾਇਆ ਸੀ।