image caption:

ਡਰਬੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਧਮਕੀ ਭਰੀ ਚਿੱਠੀ ਲਿਖਣ ਵਾਲੇ ਧਰਮੇਸ਼ ਅਗਰਾਵਤ ਨੂੰ 10 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪਿਛਲੇ ਦਿਨੀਂ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਈਮੇਲ ਰਾਹੀਂ ਧਮਕੀ ਭਰੀ ਚਿੱਠੀ ਲਿਖਣ ਵਾਲੇ ਧਰਮੇਸ਼ ਅਗਰਾਵਤ ਦੇ ਮੁਕੱਦਮੇ ਦੀ 19 ਜੂਨ ਨੂੰ ਟੇਮਸਾਈਡ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਉਸ ਨੂੰ ਦੋਸ਼ੀ ਪਾਇਆ ਗਿਆ, ਤੇ ਉਸ ਨੇ ਆਪਣਾ ਦੋਸ਼ ਸਵੀਰਕਾਰ ਕਰ ਲਿਆ ਹੈ । 10 ਜੁਲਾਈ ਤੱਕ ਕੇਸ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਮੁੜ ਸੁਣਵਾਈ ਕਰਕੇ ਸਜ਼ਾ ਸੁਣਾਈ ਜਾਣੀ ਹੈ।
ਸ: ਰਾਜਿੰਦਰ ਸਿੰਘ ਪੁਰੇਵਾਲ ਨੂੰ ਸਬੰਧਿਤ ਅਦਾਲਤ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਟੇਮਸਾਈਡ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਅਗਲੀ ਸੁਣਵਾਈ ਦੌਰਾਨ 10 ਜੁਲਾਈ 2025 ਨੂੰ ਅਦਾਲਤ ਵੱਲੋਂ ਧਰਮੇਸ਼ ਅਗਰਾਵਤ ਨੂੰ ਪੇਸ਼ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ ।
ਯਾਦ ਰਹੇ ਉਸ ਨੇ ਚਿੱਠੀਆਂ ਲਿਖ ਕੇ ਕਿਹਾ ਸੀ ਕਿ ਸਬੰਧਿਤ ਗੁਰਦੁਆਰਿਆਂ ਦੀਆਂ ਕਮੇਟੀਆਂ ਖਾਲਿਸਤਾਨ ਨਾਲ ਸਬੰਧਿਤ ਸਮਗਰੀ ਗੁਰਦੁਆਰਾ ਸਾਹਿਬ ਤੋਂ 20 ਜੂਨ ਤੱਕ ਹਟਾ ਦੇਣ ਨਹੀਂ ਤਾਂ ਸੰਗਤਾਂ ਦਾ ਨੁਕਸਾਨ ਹੋ ਸਕਦਾ ਹੈ ।