image caption:

ਸੋਸ਼ਲ ਮੀਡੀਆ ’ਤੇ ਪਖੰਡੀ ਜੋਤਸ਼ੀਆਂ ਨੇ ਲੜਕੀ ਨੂੰ ਲੁੱਟਿਆ, 18 ਲੱਖ ਦੀ ਮਾਰੀ ਠੱਗੀ , ਤਿੰਨ ਗ੍ਰਿਫ਼ਤਾਰ

*ਪੰਜਾਬੀਆਂ ਨਾਲ ਜੋਤਸ਼ੀ ਮਾਰ ਰਹੇ ਨੇ ਠੱਗੀਆਂ , ਸਰਕਾਰ ਕਿਉਂ ਚੁੱਪ?
ਖਾਸ ਖਬਰ

ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਇੱਕ 24 ਸਾਲਾ ਲੜਕੀ ਗਰਿਮਾ ਜੋਸ਼ੀ ਨੂੰ ਸੋਸ਼ਲ ਮੀਡੀਆ &rsquoਤੇ ਚੰਗੇ ਭਵਿੱਖ ਅਤੇ ਵਿਆਹ ਦੇ ਝੂਠੇ ਸੁਪਨੇ ਦਿਖਾ ਕੇ ਲਗਭਗ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਨੇ ਸਾਰੇ ਸੂਬੇ ਵਿਚ ਹੰਗਾਮਾ ਮਚਾ ਦਿੱਤਾ ਹੈ। ਸ੍ਰੀ ਗੰਗਾਨਗਰ ਪੁਲੀਸ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ&mdashਵਾਸੂਦੇਵ ਸ਼ਾਸਤਰੀ ਉਰਫ਼ ਮਨੀਸ਼ ਕੁਮਾਰ, ਅੰਕਿਤ ਉਰਫ਼ ਰੁਦਰਾ ਸ਼ਰਮਾ ਅਤੇ ਪ੍ਰਮੋਦ ਭਾਰਗਵ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਦਾ ਮੁੱਖ ਸਰਗਨਾ ਨਰੇਸ਼ ਉਰਫ਼ ਨਰਿੰਦਰ ਅਚਾਰੀਆ ਹੈ, ਜੋ ਅੰਕਿਤ ਦਾ ਪਿਤਾ ਹੈ ਅਤੇ ਅਜੇ ਫਰਾਰ ਹੈ। ਪੁਲੀਸ ਅਨੁਸਾਰ, ਇਹ ਗਿਰੋਹ ਸੋਸ਼ਲ ਮੀਡੀਆ &rsquoਤੇ ਤਾਂਤਰਿਕ ਅਤੇ ਜੋਤਸ਼ੀ ਵਜੋਂ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਫਸਾਉਂਦਾ ਸੀ ਅਤੇ ਲੱਖਾਂ ਰੁਪਏ ਠੱਗਦਾ ਸੀ।

ਸੋਸ਼ਲ ਮੀਡੀਆ &rsquoਤੇ ਝੂਠ ਦਾ ਜਾਲ

ਗਰਿਮਾ ਜੋਸ਼ੀ, ਜੋ ਚੇਨਈ ਵਿਚ ਐਮ.ਬੀ.ਏ. ਕਰਕੇ ਇੱਕ ਕੰਪਨੀ ਵਿਚ ਨੌਕਰੀ ਕਰਦੀ ਹੈ, ਨੇ ਅਕਤੂਬਰ 2024 ਵਿਚ ਸ੍ਰੀ ਗੰਗਾਨਗਰ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ &rsquoਤੇ ਵਾਸੂਦੇਵ ਸ਼ਾਸਤਰੀ ਦੀ ਰੀਲ ਦੇਖੀ, ਜਿਸ &rsquoਚ ਉਹ ਲੋਕਾਂ ਨੂੰ ਪੂਜਾ-ਪਾਠ ਅਤੇ ਤੰਤਰ ਵਿੱਦਿਆ ਰਾਹੀਂ ਸਮੱਸਿਆਵਾਂ ਹੱਲ ਕਰਨ ਦੇ ਵਾਅਦੇ ਕਰ ਰਿਹਾ ਸੀ। ਗਰਿਮਾ ਨੇ ਆਪਣੇ ਵਿਆਹ ਅਤੇ ਕਰੀਅਰ ਬਾਰੇ ਜਾਣਕਾਰੀ ਲੈਣ ਲਈ ਸ਼ਾਸਤਰੀ ਨਾਲ ਮੋਬਾਈਲ &rsquoਤੇ ਗੱਲਬਾਤ ਸ਼ੁਰੂ ਕੀਤੀ। ਸ਼ਾਸਤਰੀ ਨੇ ਦਾਅਵਾ ਕੀਤਾ ਕਿ ਉਸ ਕੋਲ ਸਿੱਧੀਆਂ ਹਨ ਅਤੇ ਪੂਜਾ-ਪਾਠ ਨਾਲ ਸਾਰੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ। ਉਸ ਨੇ 6 ਤੋਂ 8 ਅਕਤੂਬਰ 2024 ਦੌਰਾਨ ਗਰਿਮਾ ਤੋਂ 60 ਹਜ਼ਾਰ ਰੁਪਏ ਲਏ। ਇਸ ਤੋਂ ਬਾਅਦ ਸ਼ਾਸਤਰੀ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਪੂਜਾ ਅੱਧ ਵਿਚਕਾਰ ਛੱਡੀ ਤਾਂ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਜਾਵੇਗੀ। ਉਸ ਨੇ ਗਰਿਮਾ ਨੂੰ ਗੌਤਮ ਸ਼ਾਸਤਰੀ, ਨਰਿੰਦਰ ਅਚਾਰੀਆ ਅਤੇ ਮਨੀਸ਼ ਨਾਲ ਵੀ ਫੋਨ &rsquoਤੇ ਜੋੜਿਆ ਅਤੇ ਦੱਸਿਆ ਕਿ ਇਹ ਸਾਰੇ ਵੱਖ-ਵੱਖ ਦਿਸ਼ਾਵਾਂ ਵਿਚ ਬੈਠ ਕੇ ਪੂਜਾ ਕਰਨਗੇ।

ਡਰਾਕੇ ਧਮਕੀਆਂ ਨਾਲ ਵਸੂਲੇ ਲੱਖਾਂ ਰੁਪਏ

ਗਰਿਮਾ ਦੀ ਸ਼ਿਕਾਇਤ ਅਨੁਸਾਰ, ਇਸ ਗਿਰੋਹ ਨੇ 6 ਫਰਵਰੀ 2025 ਤੱਕ ਵੱਖ-ਵੱਖ ਯੂ.ਪੀ.ਆਈ. ਆਈ.ਡੀਜ਼ ਰਾਹੀਂ ਉਸ ਤੋਂ 15.48 ਲੱਖ ਰੁਪਏ ਠੱਗ ਲਏ। ਜਦੋਂ ਗਰਿਮਾ ਨੂੰ ਕੋਈ ਨਤੀਜਾ ਨਾ ਮਿਲਿਆ ਅਤੇ ਉਸ ਨੇ ਪੈਸੇ ਵਾਪਸ ਮੰਗੇ, ਤਾਂ ਸ਼ਾਸਤਰੀ ਅਤੇ ਉਸ ਦੇ ਸਾਥੀਆਂ ਨੇ ਭੱਦੀ ਸ਼ਬਦਾਵਲੀ ਵਰਤੀ ਅਤੇ ਤਬਾਹੀ ਦੀਆਂ ਧਮਕੀਆਂ ਦਿੱਤੀਆਂ। ਗਰਿਮਾ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਸਾਰੇ ਫਰਜ਼ੀ ਜੋਤਸ਼ੀ ਅਤੇ ਤਾਂਤਰਿਕ ਸਨ, ਜੋ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦੇ ਸਨ। ਉਸ ਨੇ ਸ੍ਰੀ ਗੰਗਾਨਗਰ ਪੁਲੀਸ ਨੂੰ ਡਾਕ ਰਾਹੀਂ ਸ਼ਿਕਾਇਤ ਭੇਜੀ, ਜਿਸ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਸ਼ੱਕੀਆਂ ਨੂੰ ਸ਼ਿਕਾਇਤ ਦੀ ਸੂਚਨਾ ਮਿਲਦੇ ਹੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
Box

ਪੰਜਾਬੀਆਂ ਵਿਚ ਜੋਤਸ਼ੀਆਂ ਦਾ ਜਨੂੰਨ ਕਿਉਂ?.

ਇਹ ਪਹਿਲੀ ਵਾਰ ਨਹੀਂ ਜਦੋਂ ਜੋਤਸ਼ੀਆਂ ਅਤੇ ਤਾਂਤਰਿਕਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕਾਂ ਨੂੰ ਲੁੱਟਿਆ ਹੋਵੇ। ਪੰਜਾਬੀਆਂ ਵਿਚ ਜੋਤਸ਼ੀਆਂ ਅਤੇ ਤਾਂਤਰਿਕਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਖਾਸ ਕਰਕੇ ਨੌਜਵਾਨ ਅਤੇ ਔਰਤਾਂ ਇਨ੍ਹਾਂ ਦੇ ਝੂਠੇ ਵਾਅਦਿਆਂ ਵਿਚ ਫਸ ਜਾਂਦੇ ਹਨ। ਆਨਲਾਈਨ ਅਤੇ ਪ੍ਰਵਾਸੀ ਪੰਜਾਬੀ ਅਖਬਾਰਾਂ &rsquoਚ ਅਜਿਹੇ ਇਸ਼ਤਿਹਾਰ ਆਮ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿਚ ਵਿਆਹ, ਕਰੀਅਰ, ਸਿਹਤ ਅਤੇ ਧਨ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ। ਸੋਸ਼ਲ ਮੀਡੀਆ &rsquoਤੇ ਰੀਲਾਂ ਅਤੇ ਇਸ਼ਤਿਹਾਰਾਂ ਦੀ ਭਰਮਾਰ ਨੇ ਇਸ ਨੂੰ ਹੋਰ ਸੌਖਾ ਕਰ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਸਰਕਾਰ ਅਜਿਹੇ ਫਰਜ਼ੀ ਇਸ਼ਤਿਹਾਰਾਂ &rsquoਤੇ ਨਕੇਲ ਕਿਉਂ ਨਹੀਂ ਕਸਦੀ? ਅਜਿਹੇ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਘਾਟ ਸਾਫ਼ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ &rsquoਤੇ ਫੈਲ ਰਹੇ ਅਜਿਹੇ ਫਰਜ਼ੀ ਇਸ਼ਤਿਹਾਰਾਂ &rsquoਤੇ ਕੋਈ ਸਖ਼ਤ ਨੀਤੀ ਨਾ ਹੋਣ ਕਾਰਨ ਇਹ ਮਾਮਲੇ ਵਧਦੇ ਜਾ ਰਹੇ ਹਨ। ਪੰਜਾਬੀ ਭਾਈਚਾਰੇ &rsquoਚ ਵਿਸ਼ਵਾਸ ਅਤੇ ਅੰਧਵਿਸ਼ਵਾਸ ਦੀਆਂ ਸੀਮਾਵਾਂ ਇੰਨੀਆਂ ਧੁੰਦਲੀਆਂ ਹਨ ਕਿ ਲੋਕ ਬਿਨਾਂ ਸੋਚੇ-ਸਮਝੇ ਅਜਿਹੇ ਗਿਰੋਹਾਂ ਦੇ ਹੱਥੇ ਚੜ੍ਹ ਜਾਂਦੇ ਹਨ। ਸਰਕਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ &rsquoਤੇ ਅਜਿਹੇ ਇਸ਼ਤਿਹਾਰਾਂ ਦੀ ਨਿਗਰਾਨੀ ਅਤੇ ਸਖ਼ਤ ਜਾਂਚ ਦੀ ਲੋੜ ਹੈ, ਤਾਂ ਜੋ ਅਜਿਹੀਆਂ ਘਟਨਾਵਾਂ &rsquoਤੇ ਰੋਕ ਲੱਗ ਸਕੇ