ਕੈਨੇਡਾ ’ਚ ਬੰਬ ਦੀਆਂ ਧਮਕੀਆਂ ਮਗਰੋਂ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ
ਕੁਝ ਅਗਿਆਤ ਫੋਨ ਕਾਲਾਂ ਰਾਹੀਂ ਬੰਬ ਰੱਖਣ ਦੀਆਂ ਧਮਕੀਆਂ ਮਗਰੋਂ ਕੈਨੇਡਾ ਦੇ ਕੁਝ ਪ੍ਰਮੁੱਖ ਹਵਾਈ ਅੱਡਿਆਂ ਤੇ ਕੁਝ ਉਡਾਨਾਂ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਬੰਬ ਦੀਆਂ ਧਮਕੀਆਂ ਮਗਰੋਂ ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਨਾਲ ਸੰਬੰਧਿਤ ਹਵਾਈ ਉਡਾਣਾਂ ਨੂੰ ਆਰਜੀ ਤੌਰ &rsquoਤੇ ਕੁਝ ਘੰਟਿਆਂ ਲਈ ਰੋਕ ਦਿੱਤਾ ਗਿਆ ਸੀ।  ਪ੍ਰੰਤੂ ਹਵਾਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਡੂੰਘੀ ਜਾਂਚ ਪੜਤਾਲ ਕਰਨ ਉਪਰੰਤ ਹਵਾਈ ਉਡਾਣਾਂ ਨੂੰ ਪਹਿਲਾਂ ਵਾਂਗ ਬਹਾਲ ਕਰ ਦਿੱਤਾ ਗਿਆ ਹੈ।|