image caption:

ਦਿਲਜੀਤ ਦੋਸਾਂਝ ਨੂੰ ਮਿਲੀ ਵੱਡੀ ਰਾਹਤ! Border-2 ਦੀ ਸ਼ੂਟਿੰਗ ‘ਤੇ ਲੱਗੀ ਪਾਬੰਦੀ ਤੋਂ ਹਟਿਆ ਬੈਨ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜਕਲ੍ਹ ਆਪਣੀਆਂ ਫਿਲਮਾਂ ਸਰਦਾਰ ਜੀ-3 ਅਤੇ ਬਾਰਡਰ-2 ਲਈ ਸੁਰਖੀਆਂ ਵਿੱਚ ਹੈ। ਭਾਰਤ ਵਿੱਚ ਲੋਕਾਂ ਨੇ ਦਿਲਜੀਤ ਦੀ ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੇ ਹੋਣ &lsquoਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ, ਮੰਗ ਉੱਠੀ ਕਿ ਦਿਲਜੀਤ ਨੂੰ ਜੇਪੀ ਦੱਤਾ ਦੀ ਫਿਲਮ ਬਾਰਡਰ 2 ਤੋਂ ਹਟਾ ਦਿੱਤਾ ਜਾਵੇ। ਫੈਡਰੇਸ਼ਨ ਆਫ ਵੈਸਟਰਨ ਸਿਨੇਮਾ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਰਡਰ 2 ਦੇ ਨਿਰਮਾਤਾਵਾਂ ਨੂੰ ਇੱਕ ਪੱਤਰ ਲਿਖ ਕੇ ਦਿਲਜੀਤ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕੀਤੀ ਸੀ। ਪਰ ਹੁਣ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕਿ ਹੁਣ FWICE ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬਾਰਡਰ 2 ਲਈ ਦਿਲਜੀਤ &lsquoਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ।