ਭਗੌੜੇ ਵਿਜੇ ਮਾਲਿਆ ਤੇ ਲਲਿਤ ਮੋਦੀ ਦਾ ਡਾਂਸ ਵੀਡੀਓ ਵਾਇਰਲ, ਲੰਦਨ ‘ਚ ਪਾਰਟੀ ਕਰਦੇ ਦਿਸੇ ਦੋਵੇਂ
ਭਾਰਤ ਤੋਂ ਭੱਜ ਕੇ ਲੰਡਨ ਗਏ ਵਿਜੇ ਮਾਲਿਆ ਅਤੇ ਲਲਿਤ ਮੋਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਇਕੱਠੇ ਗਾਉਂਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਭਾਰਤ ਤੋਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜਣ ਵਾਲੇ ਇਹ ਲੋਕ ਵਿਦੇਸ਼ ਵਿੱਚ ਆਲੀਸ਼ਾਨ ਜ਼ਿੰਦਗੀ ਜੀਅ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਲੰਡਨ ਦੀ ਦੱਸੀ ਜਾ ਰਹੀ ਹੈ ਅਤੇ ਇਸ ਪਾਰਟੀ ਵਿੱਚ ਦੁਨੀਆ ਭਰ ਤੋਂ ਸਿਰਫ਼ 300 ਚੁਣੇ ਹੋਏ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਸ ਸੂਚੀ ਵਿੱਚ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਕ੍ਰਿਸ ਗੇਲ ਦਾ ਨਾਮ ਵੀ ਸ਼ਾਮਲ ਹੈ।
ਖੁਦ ਲਲਿਤ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ &lsquoਤੇ ਪਾਰਟੀ ਨਾਲ ਸਬੰਧਤ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਲਲਿਤ ਮੋਦੀ ਅਤੇ ਵਿਜੇ ਮਾਲਿਆ ਨੂੰ ਫ੍ਰੈਂਕ ਸਿਨਾਟਰਾ ਦਾ ਗੀਤ &lsquoਆਈ ਡਿਡ ਇਟ ਮਾਈ ਵੇ&rsquo ਗਾਉਂਦੇ ਦੇਖਿਆ ਗਿਆ ਹੈ।