image caption:

ਏਅਰ ਇੰਡੀਆ ਦਾ ਪਾਇਲਟ ਉਡਾਣ ਤੋਂ ਪਹਿਲਾਂ ਗ਼ਸ਼ ਖਾ ਕੇ ਡਿੱਗਾ

ਏਅਰ ਇੰਡੀਆ ਦੀ ਬੰਗਲੂਰੂ ਤੋਂ ਦਿੱਲੀ ਜਾ ਰਹੀ ਉਡਾਣ ਦਾ ਪਾਇਲਟ ਜਹਾਜ਼ ਉਡਾਉਣ ਤੋਂ ਪਹਿਲਾਂ ਹੀ ਗਸ਼ ਖਾ ਕੇ ਡਿੱਗ ਗਿਆ। ਸੂਤਰਾਂ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ &rsquoਤੇ ਪਹੁੰਚਾਉਣ ਲਈ ਦੂਜੇ ਪਾਇਲਟ ਦਾ ਪ੍ਰਬੰਧ ਕੀਤਾ ਗਿਆ। ਇਹ ਘਟਨਾ 4 ਜੁਲਾਈ ਤੜਕੇ ਦੀ ਦੱਸੀ ਜਾਂਦੀ ਹੈ ਤੇ ਏਅਰ ਇੰਡੀਆ ਨੇ ਮੈਡੀਕਲ ਐਮਰਜੈਂਸੀ ਦੀ ਪੁਸ਼ਟੀ ਕੀਤੀ ਹੈ।
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, &lsquo&lsquo4 ਜੁਲਾਈ ਦੀ ਸਵੇਰ ਨੂੰ ਸਾਡੇ ਇੱਕ ਪਾਇਲਟ ਨਾਲ ਮੈਡੀਕਲ ਐਮਰਜੈਂਸੀ ਹੋ ਗਈ ਸੀ। ਨਤੀਜੇ ਵਜੋਂ, ਪਾਇਲਟ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਉਡਾਣ ਅੀ2414 ਨੂੰ ਚਲਾਉਣ ਵਿੱਚ ਅਸਮਰੱਥ ਸੀ, ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।&rsquo&rsquo ਏਅਰਲਾਈਨ ਨੇ ਕਿਹਾ ਕਿ ਪਾਇਲਟ ਦੀ ਹਾਲਤ ਸਥਿਰ ਹੈ ਤੇ ਉਹ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ।