ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਹੋਰ ਸ਼ਰਧਾਲੂ ਰਵਾਨਾ
ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਤੋਂ ਵੱਧ ਸ਼ਰਧਾਲੂਆਂ ਦਾ ਤੀਜਾ ਜਥਾ ਅੱਜ ਦੋ ਵੱਖ ਵੱਖ ਕਾਫ਼ਲਿਆਂ &rsquoਚ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਕਰੀਬ 14 ਹਜ਼ਾਰ ਸ਼ਰਧਾਲੂ 3,880 ਮੀਟਰ ਦੀ ਉਚਾਈ &rsquoਤੇ ਬਣੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤੀਜੇ ਬੈਚ &rsquoਚ 4,723 ਪੁਰਸ਼, 1,071 ਔਰਤਾਂ, 37 ਬੱਚੇ ਅਤੇ 580 ਸਾਧੂ ਤੇ ਸਾਧਵੀਆਂ ਸ਼ਾਮਲ ਹਨ ਜੋ ਇਥੋਂ ਅੱਜ ਤੜਕੇ ਸਵਾ ਤਿੰਨ ਅਤੇ ਚਾਰ ਵਜੇ 291 ਵਾਹਨਾਂ &rsquoਚ ਸਵਾਰ ਹੋ ਕੇ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਏ ਹਨ। ਕਾਫ਼ਲਿਆਂ ਦੀ ਸੁਰੱਖਿਆ &rsquoਚ ਸੀਆਰਪੀਐੱਫ ਦੇ ਜਵਾਨ ਤਾਇਨਾਤ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਯਾਤਰਾ ਨੂੰ ਝੰਡੀ ਦਿਖਾਈ ਸੀ ਅਤੇ ਉਸ ਸਮੇਂ ਤੋਂ ਲੈ ਕੇ ਜੰਮੂ ਬੇਸ ਕੈਂਪ ਤੋਂ ਵਾਦੀ ਲਈ 17,549 ਸ਼ਰਧਾਲੂ ਰਵਾਨਾ ਹੋ ਚੁੱਕੇ ਹਨ। ਭਗਵਤੀ ਨਗਰ ਬੇਸ ਕੈਂਪ ਬਹੁ-ਪਰਤੀ ਸੁਰੱਖਿਆ ਕਵਰ ਅਧੀਨ ਹੈ। ਹੁਣ ਤੱਕ ਯਾਤਰਾ ਲਈ ਸਾਢੇ ਤਿੰਨ ਲੱਖ ਤੋਂ ਵੱਧ ਵਿਅਕਤੀਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ। ਜੰਮੂ &rsquoਚ ਸ਼ਰਧਾਲੂਆਂ ਦੇ ਰਹਿਣ ਲਈ 34 ਕੇਂਦਰ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਟੈਗ ਵੀ ਜਾਰੀ ਕੀਤੇ ਗਏ ਹਨ। ਸ਼ਰਧਾਲੂਆਂ ਦੀ ਮੌਕੇ &rsquoਤੇ ਹੀ ਰਜਿਸਟਰੇਸ਼ਨ ਲਈ 12 ਕਾਊਂਟਰ ਵੀ ਸਥਾਪਤ ਕੀਤੇ ਗਏ ਹਨ। ਪਹਿਲਗਾਮ &rsquoਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਦੇ ਬਾਵਜੂਦ ਸ਼ਰਧਾਲੂਆਂ &rsquoਚ ਭਾਰੀ ਉਤਸ਼ਾਹ ਹੈ ਅਤੇ ਸਖ਼ਤ ਸੁਰੱਖਿਆ ਹੇਠ ਯਾਤਰਾ ਜਾਰੀ ਹੈ।