ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ &rsquoਤੇ ਅਰਜਨਟੀਨਾ ਪੁੱਜੇ ਹਨ, ਜਿਸ ਦੌਰਾਨ ਉਹ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਮੁੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਦੇਸ਼ ਦੇ ਚੋਟੀ ਦੇ ਆਗੂਆਂ ਨਾਲ ਗੱਲਬਾਤ ਕਰਨਗੇ।
ਉਨ੍ਹਾਂ ਨੇ ਐਕਸ &lsquoਤੇ ਇੱਕ ਪੋਸਟ ਵਿੱਚ ਕਿਹਾ, &lsquo&lsquoਅਰਜਨਟੀਨਾ ਨਾਲ ਸਬੰਧਾਂ ਨੂੰ ਵਧਾਉਣ &rsquoਤੇ ਕੇਂਦਰਿਤ ਦੁਵੱਲੀ ਫੇਰੀ ਲਈ ਬਿਊਨਸ ਆਇਰਸ ਵਿੱਚ ਹਾਂ। ਮੈਂ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਨ ਲਈ ਉਤਸੁਕ ਹਾਂ।&rdquo ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਦੇਸ਼ ਦਾ ਅਰਜਨਟੀਨਾ ਵਿਚ ਇਹ ਦੂਜਾ ਦੌਰਾ ਹੈ ਉਹ 2018 ਵਿੱਚ ਜੀ20 ਸੰਮੇਲਨ ਲਈ ਗਏ ਸਨ।
ਹੋਟਲ ਪਹੁੰਚਣ &rsquoਤੇ ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ &ldquoਮੋਦੀ, ਮੋਦੀ&rdquo ਅਤੇ &ldquoਭਾਰਤ ਮਾਤਾ ਕੀ ਜੈ&rdquo ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ, ਜਿਨ੍ਹਾਂ ਨਾਲ ਉਨ੍ਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਉਨ੍ਹਾਂ ਦੇ ਸਵਾਗਤ ਲਈ ਇੱਕ ਸੱਭਿਆਚਾਰਕ ਨਾਚ ਪ੍ਰਦਰਸ਼ਨ ਵੀ ਕੀਤਾ ਗਿਆ।