‘ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ…’, ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ

ਕਿਸਾਨ ਅੰਦੋਲਨ ਵਿਚ ਬਜੁਰਗ ਮਹਿਲਾ ਕਿਸਾਨ ਨੂੰ 100 ਰੁਪਏ ਵਿਚ ਧਰਨੇ &lsquoਤੇ ਬੈਠਣ ਵਾਲੀ ਕਹਿਣ &lsquoਤੇ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ਤੋਂ ਮਾਫੀ ਮੰਗ ਲਈ ਹੈ ਪਰ ਇਸ ਤੋਂ ਬਾਅਦ ਵੀ ਕੰਗਨਾ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ। ਇਸ ਮਾਮਲੇ ਵਿਚ ਬੇਬੇ ਮਹਿੰਦਰ ਕੌਰ ਨੇ ਕਿਹਾ ਹੈ ਕਿ ਹੁਣ ਕੰਗਨਾ ਦ ਹੰਕਾਰ ਟੁੱਟਿਆ ਹੈ। ਉਹ ਤਾਂ ਗੱਡੀਆਂ &lsquoਚ ਅਦਾਲਤ ਆ ਜਾਂਦੀ ਏ, ਪਰ ਮੈਨੂੰ ਬੱਸਾਂ ਵਿਚ ਧੱਕੇ ਖਾ ਕੇ ਦਿੱਲੀ ਤੇ ਚੰਡੀਗੜ੍ਹ ਦੇ ਚੱਕਰ ਲਾਉਣੇ ਪੈਂਦੇ ਹਨ।
ਦੱਸ ਦੇਈਏ ਕਿ 2021 ਵਿਚ ਕਿਸਾਨ ਅੰਦੋਲਨ ਵੇਲੇ ਕੰਗਨਾ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ &lsquoਤੇ ਟਵੀਟ ਕਰਦਿਆਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਲ ਹੋਣ ਵਾਲੀ ਔਰਤ ਦੱਸਿਆ ਸੀ। ਇਸ ਖਿਲਾਫ ਬੇਬੇ ਮਹਿੰਦਰ ਕੌਰਨੇ ਕੋਰਟ ਵਿਚ ਕੇਸ ਦਰਜ ਕਰਵਾਇਆ ਸੀ। ਹਾਲ ਹੀ ਵਿਚ ਕੰਗਨਾ ਇਸ ਮਾਮਲੇ ਵਿਚ ਬਠਿੰਡਾ ਕੋਰਟ ਵਿਚ ਪੇਸ਼ ਹੋਈ ਤੇ ਮਾਫੀ ਮੰਗੀ।
ਇਸ &lsquoਤੇ ਮਹਿੰਦਰ ਕੌਰ ਨੇ ਕਿਹਾ, &ldquoਮੈਂ ਕੰਗਨਾ ਦੀ ਮੁਆਫ਼ੀ ਦੀ ਮੰਗ ਨੂੰ ਰੱਦ ਕਰਦੀ ਹਾਂ। ਮੁਆਫ਼ੀ ਮੰਗਣ ਦਾ ਸਮਾਂ ਚਾਰ ਸਾਲ ਪਹਿਲਾਂ ਸੀ। ਹੁਣ ਉਹ ਸਮਾਂ ਲੰਘ ਗਿਆ ਹੈ।&rdquo ਜੇ ਮੁਆਫ਼ੀ ਮੰਗਣੀ ਸੀ, ਤਾਂ ਉਸਨੂੰ ਉਦੋਂ ਮੰਗਣੀ ਚਾਹੀਦੀ ਸੀ। ਕੰਗਨਾ ਹੁਣ ਇਸ ਲਈ ਪੂਰੀ ਕੋਸ਼ਿਸ਼ ਕਰੇਗੀ। ਬੇਬੇ ਮਹਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਮੈਂ ਕੰਗਨਾ ਖਿਲਾਫ ਅਖੀਰ ਤੱਕ ਕੇਸ ਲੜਾਂਗੀ, ਚਾਹੇ ਕਿੰਨਾ ਵੀ ਸਮਾਂ ਲੱਗ ਜਾਏ।
ਬੇਬੇ ਮਹਿੰਦਰ ਕੌਰ ਨੇ ਅੱਗੇ ਕਿਹਾ ਕਿ ਕੰਗਨਾ ਪਹਿਲਾਂ ਚੰਡੀਗੜ੍ਹ ਗਈ, ਫਿਰ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਉਸ ਨੂੰ ਬਠਿੰਡਾ ਬੁਲਾਇਆ। ਹੁਣ, ਮੁਆਫ਼ੀ ਮੰਗਣ ਦਾ ਕੀ ਮਤਲਬ ਹੈ? ਉਸ ਦਾ ਹੰਕਾਰ ਟੁੱਟ ਗਿਆ ਅਤੇ ਉਸਨੂੰ ਅਦਾਲਤ ਤੋਂ ਵੀ ਝਾੜ ਪਈ।