ਮਾਪੇ ਆਪਣੇ ਤਿੰਨ ਮਹੀਨੇ ਦੇ ਬੇਟੇ ਦੇ ਕਤਲ ਕੇਸ ਚ ਦੋਸ਼ੀ ਕਰਾਰ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-&ndash ਇਕ ਦਮਪਤੀ ਨੂੰ ਆਪਣੇ ਤਿੰਨ ਮਹੀਨੇ ਦੇ ਪੁੱਤਰ ਮਿਗੁਏਲ ਪਿਰਜਾਨੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਲੇਵੀ ਅਤੇ ਨਿਵਾਲਦਾ ਸੈਂਟੋਸ ਪਿਰਜਾਨੀ ਨੇ ਬੱਚੇ ਨਾਲ ਕਠੋਰ ਵਤੀਰਾ ਅਪਣਾਇਆ ਅਤੇ ਉਸਦੀ ਮੌਤ ਦਾ ਕਾਰਨ ਬਣੇ। ਲਿਵਰਪੂਲ ਕ੍ਰਾਊਨ ਕੋਰਟ ਨੇ ਕਿਹਾ ਕਿ ਮਿਗੁਏਲ ਨੂੰ ਲਗਾਤਾਰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਸਦੇ ਸਰੀਰ &lsquoਤੇ ਦਰਜਨਾਂ ਸੱਟਾਂ ਸਨ,ਸੱਜੀ ਕਾਲਰਬੋਨ, ਖੱਬਾ ਬਾਂਹ ਤੇ ਪੱਛਲੀ ਟੁੱਟੀ ਹੋਈ ਸੀ, ਖੋਪੜੀ ਦੀਆਂ ਹੱਡੀਆਂ ਖਿਸਕੀਆਂ ਹੋਈਆਂ ਸਨ ਅਤੇ ਅੱਖਾਂ ਵਿੱਚ ਖੂਨ ਦਾ ਰਿਸਾਅ ਸੀ। ਬੱਚੇ ਦੀ ਹਾਲਤ ਬੇਹਾਲ ਹੋ ਗਈ ਅਤੇ 29 ਨਵੰਬਰ 2024 ਨੂੰ ਉਸ ਦਾ ਲਾਈਫ ਸਪੋਰਟ ਹਟਾ ਦਿੱਤਾ ਗਿਆ।ਸ਼ੁਰੂ ਵਿੱਚ ਦੋਵੇਂ ਮਾਪਿਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਨਿਵਾਲਦਾ ਨੇ ਮੰਨਿਆ ਕਿ ਉਹ ਬੱਚੇ ਦੀ ਮੌਤ ਰੋਕਣ ਵਿੱਚ ਅਸਫਲ ਰਹੀ। ਪ੍ਰੋਸਿਕਿਊਸ਼ਨ ਨੇ ਇਸ ਦਲੀਲ ਨੂੰ ਸਵੀਕਾਰ ਨਾ ਕਰਦੇ ਹੋਏ ਪੂਰਾ ਮੁਕੱਦਮਾ ਚਲਾਇਆ। ਤਿੰਨ ਹਫ਼ਤਿਆਂ ਦੇ ਟ੍ਰਾਇਲ ਦੌਰਾਨ ਦੋਵੇਂ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ। ਨਿਵਾਲਦਾ ਨੇ ਦਲੀਲ ਦਿੱਤੀ ਕਿ ਕਲੇਵੀ ਨੇ &ldquoਕਾਬੂ ਖੋ ਦਿੱਤਾ&rdquo ਅਤੇ ਮਿਗੁਏਲ ਨੂੰ ਸਿਰ ਨਾਲ ਮਾਰਿਆ।ਮੌਤ ਵੇਲੇ ਮਾਂ ਨੂੰ ਪੁੱਤਰ ਦਾ ਹੱਥ ਫੜਨ ਦੀ ਆਗਿਆ ਦਿੱਤੀ ਗਈ
ਸੀ। ਉਹ ਰੋਂਦੀ ਹੋਈ ਕਹਿ ਰਹੀ ਸੀ, &ldquoਮੈਨੂੰ ਤੈਨੂੰ ਬਚਾਉਣਾ ਚਾਹੀਦਾ ਸੀ।&rdquoਡੀਟੈਕਟਿਵ
ਇੰਸਪੈਕਟਰ ਹੋਲੀ ਚੈਂਸ ਨੇ ਕਿਹਾ, &ldquoਇਹ ਬਹੁਤ ਦਰਦਨਾਕ ਮਾਮਲਾ ਹੈ। ਮਿਗੁਏਲ ਸਿਰਫ਼ ਤਿੰਨ ਮਹੀਨੇ ਦਾ ਸੀ, ਜਦੋਂ ਉਸਦੇ ਮਾਪਿਆਂ ਦੇ ਹਿੰਸਕ ਹੱਥਾਂ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ।&rdquoਮਿਗੁਏਲ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਛੇ ਹਫ਼ਤੇ ਹਸਪਤਾਲ ਵਿੱਚ ਬਿਤਾਏ ਸਨ। ਹੁਣ ਮਾਪਿਆਂ ਨੂੰ ਅਗਲੇ ਹਫ਼ਤੇ ਸਜ਼ਾ ਸੁਣਾਈ ਜਾਣ ਦੀ ਸੰਭਾਵਨਾ ਹੈ।ਇਕ ਐਸੀ ਘਟਨਾ
ਜਿਸ ਨੇ ਸਾਰੀ ਕਮਿਊਨਿਟੀ ਨੂੰ ਝੰਝੋੜ ਦਿੱਤਾ ਹੈ।