ਟਿਪੂ ਸੁਲਤਾਨ ਦੀਆਂ ਪਿਸਟਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੇ ਯੂ.ਕੇ ਚ ਨੀਲਾਮੀ ਮੌਕੇ ਬਣਾਇਆ ਨਵਾਂ ਰਿਕਾਰਡ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਸੋਥੇਬੀ ਦੀ &ldquoਆਰਟ ਆਫ਼ ਦੀ ਇਸਲਾਮਿਕ ਵਰਲਡ ਅਤੇ ਇੰਡੀਆ&rdquo ਨੀਲਾਮੀ ਵਿੱਚ ਟਿਪੂ ਸੁਲਤਾਨ ਦੀਆਂ ਫਲਿੰਟਲੌਕ ਪਿਸਟਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੇ ਯੂ.ਕੇ. ਵਿੱਚ ਨਵਾਂ ਰਿਕਾਰਡ ਸਥਾਪਿਤ
ਕੀਤਾ ਹੈ। ਟਿਪੂ ਸੁਲਤਾਨ ਦੀਆਂ ਪਿਸਟਲਾਂ £1.1 ਮਿਲੀਅਨ ਵਿੱਚ ਵੇਚੀਆਂ ਗਈਆਂ, ਜੋ ਲਗਭਗ 14 ਗੁਣਾ ਉੱਚੀ ਕੀਮਤ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ £952,500 ਵਿੱਚ ਖਰੀਦੀ ਗਈ, ਜੋ ਸਿੱਖ ਕਲਾ ਲਈ ਨਵਾਂ ਉੱਚਾ ਮੁੱਲ ਹੈ। ਟੀਪੂ ਸੁਲਤਾਨ ਦੀਆਂ ਇਹ ਪਿਸਟਲਾਂ 1799 ਦੇ ਸੇਰਿੰਗਾਪਟਮ ਦੇ ਘੇਰਾਬੰਦੀ ਤੋਂ ਬਾਅਦ ਬ੍ਰਿਟਿਸ਼ ਹੱਥਾਂ ਵਿੱਚ ਆਈਆਂ ਸਨ। ਪੇਂਟਿੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਬਾਜ਼ਾਰ ਵਿੱਚ ਪ੍ਰਸੈਸ਼ਨ ਕਰਦੇ ਦਿਖਾਇਆ ਗਿਆ ਹੈ, ਜਿਸ ਵਿੱਚ ਉਸਦੇ ਘੋੜੇ, ਹਾਥੀ, ਸੈਨਿਕ ਅਤੇ ਦਰਬਾਰੀਆਂ ਸ਼ਾਮਿਲ ਹਨ।ਸਥੇਬੀ ਨੇ ਦੱਸਿਆ ਕਿ ਨੀਲਾਮੀ ਵਿੱਚ ਲਗਭਗ 20% ਖਰੀਦਦਾਰ ਪਹਿਲੀ ਵਾਰੀ ਇਸ ਹਾਊਸ ਤੋਂ ਸੌਦਾ ਕਰ ਰਹੇ ਸਨ। ਦੋਵੇਂ ਆਈਟਮ ਵਿਸ਼ਵ ਭਰ ਦੇ ਨਿਵੇਸ਼ਕਾਂ ਅਤੇ ਕਲਾਕਾਰਾਂ ਲਈ ਦਿਲਚਸਪੀ ਦਾ ਕੇਂਦਰ ਬਣੇ।ਇਹ ਨੀਲਾਮੀ ਭਾਰਤੀ ਇਤਿਹਾਸਕ ਵਿਰਾਸਤ ਅਤੇ ਰਾਜਨੀਤਿਕ ਮਹੱਤਵ ਵਾਲੀਆਂ ਚੀਜ਼ਾਂ ਲਈ ਆਲਮੀ ਪੱਧਰ &lsquoਤੇ ਸਤਿਕਾਰ ਅਤੇ ਕੀਮਤ ਦਿਖਾਉਂਦੀ ਹੈ। ਸਿੱਖ ਕਲਾ ਅਤੇ ਮੈਸੂਰ ਦੀ ਇਤਿਹਾਸਕ ਵਿਰਾਸਤ ਲਈ ਇਹ ਇੱਕ ਮਹੱਤਵਪੂਰਣ ਮੋੜ ਹੈ।