ਕੈਂਪ ਆਫਿਸ ਨੂੰ ਸ਼ੀਸ਼ ਮਹਿਲ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਭਾਜਪਾ: ਭਗਵੰਤ ਮਾਨ
-1761074478397_01Nov25085001AM.jpg)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਅਸਲ ਮੁੱਦਿਆਂ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਕਟਰ ਦੋ ਦੀ 50 ਨੰਬਰ ਕੋਠੀ &rsquoਚ ਕੈਂਪ ਆਫਿਸ ਬਣਿਆ ਹੈ ਜਿਸ ਬਾਰੇ ਭਾਜਪਾ ਸ਼ੀਸ਼ ਮਹਿਲ ਹੋਣ ਦਾ ਕੂੜ ਪ੍ਰਚਾਰ ਕਰ ਰਹੀ ਹੈ ਜੋ ਬੇਹੱਦ ਨਿੰਦਣਯੋਗ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਠੀ ਨੰਬਰ 50 ਇਸ ਲਾਈਨ ਦੀਆਂ ਆਮ ਕੋਠੀਆਂ ਵਾਂਗ ਹੈ ਤੇ ਇਸ ਲਾਈਨ ਵਿਚ 45 ਨੰਬਰ ਤੋਂ 50 ਨੰਬਰ ਵਾਲੀ ਲਾਈਨ ਵਿਚ ਹਰਿਆਣਾ ਦੇ ਭਾਜਪਾ ਮੰਤਰੀ ਦੀ ਕੋਠੀ ਵੀ ਹੈ। ਕੀ ਭਾਜਪਾ ਵਾਲੇ ਇਸ ਕੋਠੀ ਨੂੰ ਵੀ ਸ਼ੀਸ਼ ਮਹਿਲ ਦਾ ਨਾਂ ਦੇਣਗੇ।
ਮੁੱਖ ਮੰਤਰੀ ਨੇ ਇਸ ਸਬੰਧੀ ਕਾਗਜ਼ ਦਿਖਾਉਂਦਿਆਂ ਕਿਹਾ ਕਿ ਕੋਠੀ ਨੰਬਰ 45 ਮੁੱਖ ਮੰਤਰੀ ਦੀ ਰਿਹਾਇਸ਼ ਹੈ ਤੇ ਕੋਠੀ ਨੰਬਰ 50 ਵਿਚ ਵਿਸ਼ੇਸ਼ ਕਥਨ ਲਿਖਿਆ ਹੋਇਆ ਹੈ ਕਿ ਇਹ ਕੈਂਪ ਆਫਿਸ ਹੈ ਤੇ ਮੁੱਖ ਮੰਤਰੀ ਪੰਜਾਬ ਦਾ ਹਿੱਸਾ ਹੈ ਜਿਸ ਨੂੰ ਗੈਸਟ ਹਾਊਸ ਵਜੋਂ ਵੀ ਵਰਤਿਆ ਜਾ ਸਕਦਾ ਹੈ। ਇਥੇ ਮੁੱਖ ਮੰਤਰੀ ਦੇ ਮਹਿਮਾਨ ਆ ਕੇ ਉਨ੍ਹਾਂ ਨੂੰ ਮਿਲਦੇ ਹਨ ਤੇ ਕਈ ਵਾਰ ਰਹਿੰਦੇ ਵੀ ਹਨ। ਉਨ੍ਹਾਂ ਇਸ ਮਾਮਲੇ &rsquoਤੇ ਭਾਜਪਾ ਤੋਂ ਜਵਾਬ ਮੰਗਦਿਆਂ ਕਿਹਾ ਕਿ ਭਾਜਪਾ ਦੇ ਇਸ ਵੇਲੇ ਆਗੂ ਤੇ ਕਾਂਗਰਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਵੇਲੇ ਇਸ ਗੈਸਟ ਹਾਊਸ ਵਿਚ ਉਨ੍ਹਾਂ ਦੀ ਮਹਿਮਾਨ ਆਰੂਸਾ ਆਲਮ ਵੀ ਆ ਕੇ ਰਹਿੰਦੇ ਰਹੇ ਹਨ ਤੇ ਕੈਪਟਨ ਦੇ ਏ ਜੀ ਅਤੁਲ ਨੰਦਾ ਵੀ ਰਹਿੰਦੇ ਰਹੇ ਹਨ। ਇਹ ਆਮ ਕੋਠੀਆਂ ਵਾਂਗ ਹੀ ਹੈ ਤੇ ਇਸ ਨੂੰ ਸ਼ੀਸ਼ ਮਹਿਲ ਕਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ਭਾਜਪਾ ਇਸ ਮਾਮਲੇ ਨੂੰ ਬੇਵਜ੍ਹਾ ਤੂਲ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।