ਪਾਕਿਸਤਾਨ ਦੇ ਸੰਵਿਧਾਨ ਵਿੱਚ ਇਕੱਠੇ 48 ਧਾਰਾਵਾਂ ਵਿੱਚ ਸੋਧ

ਇਸਲਾਮਾਬਾਦ: ਪਾਕਿਸਤਾਨ ਦੀ ਸੰਸਦ ਨੇ ਆਰਮੀ ਚੀਫ਼ ਆਸਿਮ ਮੁਨੀਰ ਨੂੰ ਸ਼ਕਤੀਆਂ ਵਧਾਉਣ ਅਤੇ ਸੁਪਰੀਮ ਕੋਰਟ ਦੀ ਤਾਕਤ ਘਟਾਉਣ ਵਾਲੇ 27ਵੇਂ ਸੰਵਿਧਾਨਕ ਸੋਧ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਸ ਸੋਧ ਵਿੱਚ 48 ਆਰਟੀਕਲਾਂ ਵਿੱਚ ਤਬਦੀਲੀ ਦਾ ਪ੍ਰਸਤਾਵ ਹੈ।
ਨੈਸ਼ਨਲ ਅਸੈਂਬਲੀ ਵਿੱਚ ਇਹ ਬਿਲ 234 ਵੋਟਾਂ ਨਾਲ ਪਾਸ ਹੋਇਆ, ਜਦਕਿ ਸਿਰਫ਼ ਚਾਰ ਮੈਂਬਰਾਂ ਨੇ ਵਿਰੋਧ ਕੀਤਾ। ਸੀਨੇਟ ਇਸਨੂੰ ਪਹਿਲਾਂ ਹੀ ਮਨਜ਼ੂਰ ਕਰ ਚੁੱਕੀ ਸੀ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਦਸਤਖ਼ਤਾਂ ਨਾਲ ਇਹ ਕਾਨੂੰਨ ਬਣ ਜਾਵੇਗਾ।
ਇਸ ਤਹਿਤ ਮੁਨੀਰ ਨੂੰ ਚੀਫ਼ ਆਫ ਡਿਫ਼ੈਂਸ ਫ਼ੋਰਸਿਜ਼ ਦਾ ਅਹੁਦਾ ਮਿਲੇਗਾ, ਜੋ 27 ਨਵੰਬਰ 2025 ਤੋਂ ਲਾਗੂ ਹੋਵੇਗਾ। ਇਸ ਪਦ ਨਾਲ ਉਹ ਪਰਮਾਣੂ ਹਥਿਆਰਾਂ ਦੀ ਕਮਾਂਡ ਸੰਭਾਲਣਗੇ ਅਤੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਅਹੁਦੇ ''ਤੇ ਕਾਇਮ ਰਹਿ ਸਕਣਗੇ, ਉਨ੍ਹਾਂ ਨੂੰ ਆਜੀਵਨ ਕਾਨੂੰਨੀ ਛੋਟ ਮਿਲੇਗੀ।