ਟਰੰਪ ਦੀਆਂ ਵੀਜ਼ਾ ਨੀਤੀਆਂ ਨੇ ਡੋਬਿਆ ਸੈਰ-ਸਪਾਟਾ ਉਦਯੋਗ

 ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਆਸਾਰ ਹਨ। ਜੀ ਹਾਂ, ਕੈਨੇਡਾ ਵਾਲਿਆਂ ਨੇ ਪਹਿਲਾਂ ਹੀ ਅਮਰੀਕਾ ਤੋਂ ਪਾਸਾ ਵੱਟ ਲਿਆ ਹੈ ਅਤੇ ਯੂ.ਐਸ. ਟਰੈਵਲ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਕੌਮਾਂਤਰੀ ਆਵਾਜਾਈ ਘਟਣ ਕਰ ਕੇ ਸੈਲਾਨੀਆਂ ਵੱਲੋਂ ਖਰਚ ਕੀਤੀ ਜਾਣ ਵਾਲੀ ਰਕਮ ਵਿਚ 3.2 ਫੀ ਸਦੀ ਕਮੀ ਆ ਸਕਦੀ ਹੈ। ਅਕਤੂਬਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਾਸੀਆਂ ਦੇ ਹਵਾਈ ਜਹਾਜ਼ ਰਾਹੀਂ ਅਮਰੀਕਾ ਗੇੜਿਆਂ ਵਿਚ 24 ਫ਼ੀ ਸਦੀ ਕਮੀ ਆਈ ਜਦਕਿ ਜ਼ਮੀਨੀ ਰਸਤੇ ਜਾਣ ਵਾਲਿਆਂ ਦੀ ਗਿਣਤੀ 30 ਫੀ ਸਦੀ ਘਟੀ। ਸਾਲ 2024 ਦੇ ਅੰਕੜਿਆਂ &rsquoਤੇ ਝਾਤ ਮਾਰੀ ਜਾਵੇ ਤਾਂ ਅਮਰੀਕਾ ਪੁੱਜੇ ਸਵਾ ਸੱਤ ਕਰੋੜ ਵਿਜ਼ਟਰਜ਼ ਵਿਚੋਂ 28 ਫ਼ੀ ਸਦੀ ਕੈਨੇਡੀਅਨ ਸਨ। 

ਆਵਾਜਾਈ 30 ਫ਼ੀ ਸਦੀ ਘਟੀ ਕੈਨਸਸ ਦੀ ਵਿਚੀਤਾ ਸਟੇਟ ਯੂਨੀਵਰਸਿਟੀ ਵਿਚ ਮੈਨੇਜਮੈਂਟ ਦੀ ਪ੍ਰੋਫ਼ੈਸਰ ਊਸ਼ਾ ਹੇਲੀ ਨੇ ਸੁਚੇਤ ਕੀਤਾ ਕਿ ਸੈਲਾਨੀਆਂ ਦੀ ਆਮਦ ਵਿਚ ਵੱਡੀ ਕਮੀ ਹਜ਼ਾਰਾਂ ਨੌਕਰੀਆਂ ਦਾ ਖ਼ਾਤਮਾ ਕਰ ਸਕਦੀ ਹੈ। ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਹੋਟਲਾਂ ਦੀ ਬੁਕਿੰਗ ਘਟੇਗੀ ਤਾਂ ਲੇਬਰ ਦੀ ਮੰਗ ਵੀ ਘਟ ਜਾਵੇਗੀ ਅਤੇ ਟੈਕਸਾਂ ਰਾਹੀਂ ਹੋਣ ਵਾਲੀ ਆਮਦਨ ਨੂੰ ਵੀ ਖੋਰਾ ਲੱਗੇਗਾ। ਅਮਰੀਕਾ ਤੋਂ ਵਿਦੇਸ਼ਾਂ ਵੱਲ ਸੈਰ ਸਪਾਟੇ&rsquoਤੇ ਜਾਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਜਦਕਿ ਅਮਰੀਕਾ ਪੁੱਜਣ ਵਾਲਿਆਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ। ਅਜਿਹੇ ਹਾਲਾਤ ਵਿਚ ਸੈਰ ਸਪਾਟਾ ਕਾਰੋਬਾਰ ਦਾ ਘਾਟਾ 70 ਅਰਬ ਡਾਲਰ ਤੱਕ ਜਾ ਸਕਦਾ ਹੈ। ਊਸ਼ਾ ਹੇਲੀ ਨੇ ਉਮੀਦ ਜ਼ਾਹਰ ਕੀਤੀ ਕਿ ਅਰਬਾਂ ਡਾਲਰ ਦਾ ਘਾਟਾ ਸਰਕਾਰ ਦਾ ਧਿਆਨ ਜ਼ਰੂਰ ਖਿੱਚੇਗਾ ਕਿਉਂਕਿ ਰਾਸ਼ਟਰਪਤੀ ਡੌਨਲਡ ਟਰੰਪ ਕਾਰੋਬਾਰੀ ਘਾਟੇ ਖ਼ਤਮ ਕਰਨ &rsquoਤੇ ਜ਼ੋਰ ਦੇ ਰਹੇ ਹਨ। ਟਰੈਵਲ ਐਸੋਸੀਏਸ਼ਨ ਨੇ ਉਮੀਦ ਜ਼ਾਹਰ ਕੀਤੀ ਕਿ 2026 ਵਿਚ ਫ਼ੀਫ਼ਾ ਵਰਲਡ ਕੱਪ ਅਤੇ ਅਮਰੀਕਾ ਦੀ ਆਜ਼ਾਦੀ ਦੇ 250 ਵਰ੍ਹੇ ਪੂਰੇ ਹੋਣ ਮੌਕੇ ਵੱਡੀ ਗਿਣਤੀ ਵਿਚ ਲੋਕ ਇਥੇ ਪੁੱਜਣਗੇ ਪਰ ਕੈਨੇਡੀਅਨਜ਼ ਵੱਲੋਂ ਪਹਿਲਾਂ ਵਾਲੀ ਤਰਜ਼ &rsquoਤੇ ਅਮਰੀਕਾ ਆਉਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ।