ਆਮ ਆਦਮੀ ਪਾਰਟੀ ਯੂਰਪ ਦੇ ਵਲੰਟੀਅਰਾਂ ਵਲੋ ਤਰਨਤਾਰਨ ਸਾਹਿਬ ਜ਼ਿਮਨੀ ਚੋਣ ਜਿੱਤ ਦੀ ਪਾਰਟੀ ਤੇ ਵਰਕਰਾਂ ਨੂੰ ਦਿੱਤੀ ਵਧਾਈ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਤਰਨ ਤਾਰਨ ਸਾਹਿਬ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹੋਈ ਸ਼ਾਨਦਾਰ ਜਿੱਤ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਤੇ ਵਲੰਟੀਅਰਾਂ ਨੂੰ ਜਾਦਾਂ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਯੂਰਪ ਦੇ ਲਿੱਚ ਰਹਿਣ ਵਸੇਰਾ ਕਰ ਰਹੇ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਨੇ ਕੀਤਾ , ਜਿਨ੍ਹਾਂ ਵਿੱਚ ਕੁਲਵਿੰਦਰ ਸਿੰਘ ਅਟਵਾਲ ਇਟਲੀ , ਇਕਵਾਲ ਸਿੰਘ ਵੜੈਚ ਪੁਰਤਗਾਲ ਤੇ ਹਰਜੀਤ ਪਰਮਾਰ ਇੰਗਲੈਂਡ ਵੱਲੋਂ ਸਾਂਝੇ ਤੌਰ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਦੱਸ ਰਹੀ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਨ ਤੇ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋ ਹੁਣ ਤੱਕ ਕੀਤੇ ਨੂੰ ਦੇਖਦਿਆਂ ਹੋਇਆਂ ਤਰਨ ਤਾਰਨ ਸਾਹਿਬ ਦੇ ਲੋਕਾਂ ਵੱਲੋਂ ਪਾਰਟੀ ਦੇ ਸੀਨੀਅਰ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਫੱਤਵਾ ਦਿੱਤਾ ਹੈ । ਉਨ੍ਹਾਂ ਵਲੋਂ ਪਾਰਟੀ ਨੂੰ ਇਸ ਚੋਣ ਵਿੱਚ ਹੋਈ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ 2027 ਵਿੱਚ ਵੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਪਰ ਤਿਆਰ ਹਨ। ਕਿਉਂਕਿ ਪੰਜਾਬ ਵਿੱਚ ਜੋ ਹੁਣ ਤੱਕ ਵਿਕਾਸ ਕਾਰਜਾਂ ਦਾ ਕੰਮ ਹੋਇਆ ਹੈ ਉਹ ਸਾਇਦ ਹੀ ਪਹਿਲੀਆਂ ਸਰਕਾਰਾਂ ਵਲੋ ਨਹੀ ਕੀਤੇ ਗਏ । ਇਸ ਕਰਕੇ ਹੀ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਸੰਦ ਕਰ ਰਹੇ ਹਨ ।