ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ਉਤੇ ਲਗਾਈ ਪਾਬੰਦੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਲਾਲਡ ਟਰੰਪ ਨੇ ਇਕ ਵਾਰ ਫਿਰ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਵਾਰ, ਭਾਰਤ ਉਨ੍ਹਾਂ ਦਾ ਨਿਸ਼ਾਨਾ ਹੈ। ਉਹ ਪਹਿਲਾਂ ਹੀ ਰੂਸੀ ਤੇਲ ਲਈ ਭਾਰਤ &rsquoਤੇ 25 ਪ੍ਰਤੀਸ਼ਤ ਵਾਧੂ ਟੈਰਿਫ਼ ਲਗਾ ਚੁੱਕੇ ਹਨ। ਰੂਸੀ ਤੇਲ ਕੰਪਨੀਆਂ &rsquoਤੇ ਵੀ ਪਾਬੰਦੀ ਲਗਾਈ ਗਈ ਹੈ। ਅਮਰੀਕਾ ਨੇ ਰੂਸੀ ਤੇਲ ਖ਼ਰੀਦਣ ਵਾਲੇ ਕਿਸੇ ਵੀ ਦੇਸ਼ ਜਾਂ ਕੰਪਨੀ &rsquoਤੇ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿਤੀ ਸੀ।

ਅਮਰੀਕੀ ਧਮਕੀ ਤੋਂ ਬਾਅਦ, ਭਾਰਤੀ ਤੇਲ ਰਿਫਾਇਨਰੀਆਂ ਨੇ ਰੂਸੀ ਤੇਲ ਤੋਂ ਦੂਰੀ ਬਣਾ ਲਈ, ਪਰ ਇਕ ਵਾਰ ਫਿਰ, ਅਮਰੀਕਾ ਨੇ ਭਾਰਤ ਅਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ &rsquoਤੇ ਪਾਬੰਦੀ ਲਗਾ ਦਿਤੀ ਹੈ। ਅਮਰੀਕਾ ਨੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਦੋਸ਼ ਵਿਚ ਬੁਧਵਾਰ ਨੂੰ ਭਾਰਤ ਅਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ &rsquoਤੇ ਪਾਬੰਦੀਆਂ ਲਗਾਈਆਂ।

ਅਮਰੀਕਾ ਨੇ ਇਹ ਕਾਰਵਾਈ ਈਰਾਨ ਵਲੋਂ ਆਪਣੀਆਂ ਪ੍ਰਮਾਣੂ ਵਚਨਬੱਧਤਾਵਾਂ ਦੀ ਗੰਭੀਰ ਉਲੰਘਣਾ ਤੋਂ ਬਾਅਦ ਕੀਤੀ। ਪਾਬੰਦੀਸ਼ੁਦਾ ਕੰਪਨੀਆਂ ਵਿਚ ਭਾਰਤ ਦੀ ਫਾਰਮਲੇਨ ਪ੍ਰਾਈਵੇਟ ਲਿਮਟਿਡ ਸ਼ਾਮਲ ਹੈ, ਜਿਸ &rsquoਤੇ ਯੂਏਈ-ਅਧਾਰਤ ਫਰਮ ਨਾਲ ਮਿਲ ਕੇ ਸੋਡੀਅਮ ਕਲੋਰੇਟ ਅਤੇ ਸੋਡੀਅਮ ਪਰਕਲੋਰੇਟ ਵਰਗੀਆਂ ਸਮੱਗਰੀਆਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਭਾਰਤ ਤੋਂ ਇਲਾਵਾ, ਸ਼ਾਮਲ ਕੰਪਨੀਆਂ ਈਰਾਨ, ਚੀਨ, ਹਾਂਗਕਾਂਗ, ਯੂਏਈ ਅਤੇ ਤੁਰਕੀ ਦੀਆਂ ਹਨ।