‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ’-ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਦਾ ਬਿਆਨ

ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। &lsquoਆਪ&rsquo ਦੇ ਉਮੀਦਵਾਰ ਹਰਮੀਤ ਸੰਧੂ ਨੇ 12091 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇਥੋਂ ਵਿਧਾਇਕ ਚੁਣੇ ਗਏ ਹਨ।

ਜਿੱਤ &lsquoਤੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਤਰਨਤਾਰਨ ਉਪ ਚੋਣ ਵਿਚ ਮਿਲੀ ਇਸ ਇਤਿਹਾਸਕ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਨੇ ਇੱਕ ਵਾਰ ਫਿਰ &lsquoAAP&rsquo &lsquoਤੇ ਆਪਣਾ ਭਰੋਸਾ ਜਤਾਇਆ ਹੈ, ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ। ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ। ਇਹ ਜਿੱਤ ਜਨਤਾ ਦੀ ਜਿੱਤ ਹੈ, ਮਿਹਨਤ ਕਰਨ ਵਾਲੇ ਹਰ ਵਰਕਰ ਦੀ ਜਿੱਤ ਹੈ। ਪੰਜਾਬ ਦੀ ਜਨਤਾ ਤੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ।