ਦੇਸ਼ ਭਗਤ ਯਾਦਗਾਰ ਕਮੇਟੀ ਦਾ ਹੋਇਆ ਅਜਲਾਸ ਅਗਲੇ ਤਿੰਨ ਸਾਲਾਂ ਲਈ ਹੋਈ ਅਹੁਦੇਦਾਰਾਂ ਦੀ ਚੋਣ

ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ ਦਾ ਤਿੰਨ ਸਾਲਾਂ ਬਾਅਦ ਹੋਣ ਵਾਲਾ ਅਜਲਾਸ ਅੱਜ ਸਫ਼ਲਤਾ ਪੂਰਵਕ ਨੇਪਰੇ ਚੜਿ੍ਹਆ। ਇਸ ਅਜਲਾਸ ਵਿੱਚ ਅਗਲੇ ਤਿੰਨ ਵਰਿ੍ਹਆਂ ਦੇ ਸੈਸ਼ਨ ਲਈ ਸਰਵ ਸੰਮਤੀ ਨਾਲ ਕੁਲਵੰਤ ਸਿੰਘ ਸੰਧੂ (ਪ੍ਰਧਾਨ), ਗੁਰਮੀਤ ਸਿੰਘ (ਜਨਰਲ ਸਕੱਤਰ), ਡਾ. ਪਰਮਿੰਦਰ ਸਿੰਘ (ਮੀਤ ਪ੍ਰਧਾਨ), ਪ੍ਰੋ. ਗੋਪਾਲ ਸਿੰਘ ਬੁੱਟਰ (ਸਹਾਇਕ ਸਕੱਤਰ) ਅਤੇ ਸੀਤਲ ਸਿੰਘ ਸੰਘਾ (ਵਿੱਤ ਸਕੱਤਰ) ਚੁਣੇ ਗਏ। ਚੁਣੇ ਗਏ ਅਹੁਦੇਦਾਰਾਂ ਨੇ ਅਜਲਾਸ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਗ਼ਦਰ ਪਾਰਟੀ, ਆਜ਼ਾਦੀ ਸੰਗਰਾਮ ਦੀਆਂ ਸਮੂਹ ਇਨਕਲਾਬੀ ਜਮਹੂਰੀ ਲੋਕ-ਪੱਖੀ ਲਹਿਰਾਂ ਦੀ ਵਾਰਸ ਦੇਸ਼ ਭਗਤ ਯਾਦਗਾਰ ਕਮੇਟੀ ਦੇ ਐਲਾਨਨਾਮੇ ਅਤੇ ਵਿਧਾਨ ਉਪਰ ਡਟਕੇ ਪਹਿਰਾ ਦੇਣਗੇ। ਉਹਨਾਂ ਕਿਹਾ ਕਿ ਗ਼ਦਰ ਲਹਿਰ, ਆਜ਼ਾਦੀ ਦੀ ਤਵਾਰੀਖ਼ ਦਾ ਅਜੇਹਾ ਵਿਲੱਖਣ ਸਫ਼ਾ ਹੈ ਜਿਹੜਾ ਸਾਮਰਾਜਵਾਦ, ਫ਼ਿਰਕੂ ਫਾਸ਼ੀ ਹੱਲੇ, ਦੇਸੀ ਬਦੇਸੀ ਕਾਰਪੋਰੇਟ ਘਰਾਣਿਆਂ ਦੇ ਧਾਵੇ, ਜਾਤ-ਪਾਤ, ਅਨਿਆਂ ਹਰ ਵੰਨਗੀ ਦੇ ਵਿਤਕਰੇ ਨੂੰ ਦੂਰ ਕਰਕੇ ਸਾਂਝੀਵਾਲਤਾ ਭਰੇ ਨਵੇਂ-ਨਰੋਏ ਸਮਾਜ ਦੀ ਸਿਰਜਣਾ ਲਈ ਜੂਝਦੀਆਂ ਲਹਿਰਾਂ ਅੰਦਰ ਜ਼ਿੰਦ ਜਾਨ ਬਣਕੇ ਧੜਕਦਾ ਅਤੇ ਰੌਸ਼ਨੀ ਬਿਖੇਰਦਾ ਹੈ। ਅਹੁਦੇਦਾਰਾਂ ਕਿਹਾ ਕਿ ਅਸੀਂ ਅਹਿਦ ਕਰਦੇ ਹਾਂ ਕਿ ਇਹਨਾਂ ਉਦੇਸ਼ਾਂ ਦੀ ਪੂਰਤੀ ਨੂੰ ਪ੍ਰਨਾਏ ਅਤੇ ਚਾਨਣ ਮੁਨਾਰੇ ਦੀ ਭੂਮਿਕਾ ਅਦਾ ਕਰਦੇ ਦੇਸ਼ ਭਗਤ ਯਾਦਗਾਰ ਹਾਲ ਦੀ ਆਨ ਅਤੇ ਸ਼ਾਨ ਬੁਲੰਦ ਰੱਖਣਗੇ। ਉਹ ਹਮੇਸ਼ਾਂ ਹੀ ਜਾਤੀ ਹਿੱਤਾਂ ਤੋਂ ਉਪਰ ਉੱਠਕੇ ਦੇਸ਼ ਭਗਤ ਯਾਦਗਾਰ ਹਾਲ ਦੇ ਹਿੱਤਾਂ ਨੂੰ ਤਰਜੀਹ ਦੇਣਗੇ। ਅੱਜ ਦੀ ਮੀਟਿੰਗ &rsquoਚ ਗ਼ਦਰੀ ਬਾਬਿਆਂ ਦੇ 34ਵੇਂ ਮੇਲੇ ਦੀ ਸਫ਼ਲਤਾ ਲਈ ਸਮੂਹ ਸਹਿਯੋਗੀ ਸੰਸਥਾਵਾਂ ਅਤੇ ਲੋਕਾਂ ਨੂੰ ਮੁਬਾਰਕਵਾਦ ਦਿੱਤੀ ਗਈ ਅਤੇ ਅਗਲੇ ਮੇਲੇ ਨੂੰ ਹੋਰ ਵੀ ਬੁਲੰਦੀਆਂ &rsquoਤੇ ਪਹੁੰਚਾਉਣ ਲਈ ਆਈਆਂ ਰਾਵਾਂ, ਸੁਝਾਵਾਂ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ ਗਿਆ। ਅਜਲਾਸ ਨੇ ਇਹ ਨੋਟ ਕੀਤਾ ਕਿ ਮੇਲੇ &rsquoਚ ਯੂਨੀਵਰਸਿਟੀਆਂ, ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਮਿਹਨਤਕਸ਼ ਲੋਕਾਂ ਦਾ ਵੱਡੀ ਗਿਣਤੀ ਵਿੱਚ ਸਿਰ ਜੋੜਕੇ ਸ਼ਾਮਲ ਹੋਣਾ ਤਾਂ ਮਾਣਮੱਤਾ ਹੈ ਹੀ ਇਸ ਤੋਂ ਵੀ ਮਹੱਤਵਪੂਰਣ ਹੈ ਕਿ ਮੇਲਾ
ਸਾਡੇ ਇਤਿਹਾਸ, ਵਿਰਾਸਤ, ਅਜੋਕੇ ਅਤੇ ਭਵਿੱਖ਼ ਸਮੇਂ ਦੀਆਂ ਚੁਣੌਤੀਆਂ ਬਾਰੇ ਖ਼ਬਰਦਾਰ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦੇਣ &rsquoਚ ਸਫ਼ਲ ਰਿਹਾ। ਅਜਲਾਸ ਦਾ ਆਗਾਜ਼ ਡਾ. ਬਲਵਿੰਦਰ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਰਹੇ ਦਲੀਪ ਸਿੰਘ ਰੋਪੜ, ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ, ਧਰਮਿੰਦਰ ਦੇ ਪਰਿਵਾਰਾਂ ਨਾਲ ਦੁੱਖ਼ ਸਾਂਝਾ ਕਰਨ ਨਾਲ ਹੋਇਆ। ਇਸ ਤੋਂ ਇਲਾਵਾ ਗ਼ਦਰ ਲਹਿਰ &rsquoਚ ਸ਼ਹਾਦਤ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਅਤੇ ਗ਼ਦਰੀ ਗੁਲਾਬ ਕੌਰ ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।