ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਾ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਵੈਨਕੂਵਰ ਅਤੇ ਲਛਮੀ ਨਰਾਇਣ ਮੰਦਰ ਸਰੀ ਦੇ ਬਾਹਰ ਭਾਰੀ ਵਿਰੋਧ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੀ ਖਾਲਸਾ ਦੀਵਾਨ ਸੋਸਾਇਟੀ ਰੋਸ ਗੁਰਦੁਆਰਾ ਵੈਨਕੂਵਰ ਵੱਲੋਂ 29 ਨਵੰਬਰ ਨੂੰ ਅਤੇ 30 ਨਵੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਸਰੀ ਦੇ ਪ੍ਰਬੰਧਕਾਂ ਵੱਲੋਂ ਭਾਰਤੀ ਕੌਂਸਲਰ ਵੈਨਕੂਵਰ ਦੀ ਟੀਮ ਨੂੰ ਸਦਕੇ ਲਾਈਫ ਸਰਟੀਫਿਕੇਟ ਵੰਡਣ ਲਈ ਕੈਂਪ ਲਾਉਣ ਲਈ ਬੁਲਾਇਆ ਗਿਆ ਸੀ ਜਿਸ ਦਾ ਪਤਾ ਲੱਗਣ ਤੇ ਟੀਮ ਭਾਈ ਨਿੱਝਰ ਦੇ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੈਂਬਰ ਅਤੇ ਖ਼ਾਲਿਸਤਾਨ ਸਮਰਥਕਾਂ ਨੇ ਉਥੇ ਪੁੱਜ ਕੇ ਭਾਰਤੀ ਕੌਂਸਲੇਟ ਦਾ ਜ਼ੋਰਦਾਰ ਵਿਰੋਧ ਕੀਤਾ । ਇਥੇ ਦੱਸਣਯੋਗ ਹੈ ਕਿ ਆਜ਼ਾਦੀਪਸੰਦ ਸਰਮਥਕਾਂ ਨੂੰ ਰੋਕਣ ਲਈ ਖ਼ਾਲਸਾ ਦੀਵਾਨ ਸੋਸਾਇਟੀ ਅਤੇ ਮੰਦਰ ਦੀਆਂ ਵਿਕਾਊ ਕਮੇਟੀਆਂ ਵੱਲੋਂ 100 ਮੀਟਰ ਦੀ ਦੂਰੀ ਤੇ ਬੈਰੀਅਰ ਬਣਾਏ ਗਏ ਕਿ ਵਿਰੋਧ ਕਰਣ ਲਈ ਟੀਮ ਭਾਈ ਨਿੱਝਰ ਦੇ ਮੈਂਬਰ ਅੰਦਰ ਨਾ ਆ ਸਕਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਵੈਨਕੂਵਰ ਦੇ ਭਾਰਤੀ ਕੌਂਸਲੇਟ ਵੱਲੋਂ ਸਰਕਾਰੀ ਪ੍ਰੋਗਰਾਮ ਉੱਪਰ ਐਸਐਫਜੇ-ਪੱਖੀ ਸਿੱਖਾਂ ਨੇ ਵੱਡੀ ਪੱਧਰ ਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ । ਦਸਣਯੋਗ ਹੈ ਕਿ ਕੈਨੇਡਾ ਦੀ ਧਰਤੀ 'ਤੇ ਭਾਰਤ ਵਲੋਂ ਚਲਾਏ ਜਾ ਰਹੇ ਅੱਤਵਾਦੀ ਨੈੱਟਵਰਕ ਨੂੰ ਬੰਦ ਕਰਨ ਲਈ ਖਾਲਿਸਤਾਨੀ ਪੱਖੀ ਸਿੱਖ ਇਹਨਾਂ ਭਾਰਤੀ ਕਾਉਂਸਲੈਟਾਂ ਦਾ ਹਰੇਕ ਜਗ੍ਹਾ ਜਾ ਕੇ ਵਿਰੋਧ ਕਰਦੇ ਹਨ ਜੋ ਇਹ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਘੁਸਪੈਠ ਕਰਕੇ ਲਾਈਫ ਸਰਟੀਫਿਕੇਟ ਜਾਂ ਹੋਰ ਕਾਗਜ਼ਾਤ ਵੰਡਣ ਦੇ ਬਹਾਨੇ ਆਉਂਦੇ ਹਨ, ਗੁਰਦੁਆਰੇ ਦੇ ਬਾਹਰ ਸਿੱਖਾਂ ਨੇ ਤਿਰੰਗੇ ਝੰਡੇ ਦੀ ਬੇਹੂਰਮਤੀ ਕੀਤੀ ਅਤੇ ਖਾਲਿਸਤਾਨ ਦੀ ਜੰਮ ਕੇ ਨਾਅਰੇਬਾਜ਼ੀ ਕੀਤੀ । ਭਾਰਤੀ ਹਕੂਮਤ ਅਤੇ ਉਸ ਦੇ ਕਰਿੰਦੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਵਿੱਚ ਸ਼ਾਮਲ ਹਨ ਜੋ ਕਿ ਕੈਨੇਡਾ ਦੀ ਧਰਤੀ ਤੇ ਦਖਲ-ਅੰਦਾਜ਼ੀ ਕਰਕੇ ਕੈਨੇਡਾ ਲਈ ਵੀ ਖ਼ਤਰਾ ਬਣ ਚੁੱਕੇ ਹਨ । ਖ਼ਾਲਸਾ ਦੀਵਾਨ ਸੋਸਾਇਟੀ ਵੱਲੋਂ ਅਹਿਜਾ ਪ੍ਰੋਗਰਾਮ ਕਰਵਾਉਣਾ ਅਤੇ ਉਸ ਵਿਚ ਭਾਰਤੀ ਕੌਂਸਲੇਟ ਅਤੇ ਉਸ ਦੇ ਕਰਿੰਦਿਆਂ ਨੂੰ ਬੁਲਾਵਾ ਦੇਣਾ ਬੇਹੱਦ ਹੀ ਨਿੰਦਣਯੋਗ ਹੈ । ਇਸ ਰੋਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਭਾਈ ਦਲਜੀਤ ਸਿੰਘ, ਭਾਈ ਜੈਗ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਬਹਾਦਰ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।