ਸਸਕੈਚਵਾਨ ਵਿਧਾਨ ਸਭਾ ਵਿੱਚ ਅਦੁਤੀ ਸਿੱਖ ਵਿਰਾਸਤੀ ਖ਼ਜ਼ਾਨਾ ਪ੍ਰਦਰਸ਼ਿਤ

 ਦਰਪਣ ਝੂਠ ਨਹੀਂ ਬੋਲਦਾ


*17ਵੀਂ-18ਵੀਂ ਸਦੀ ਦੀਆਂ ਤਲਵਾਰਾਂ, ਢਾਲਾਂ ਤੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਵੇਖਣ ਨੂੰ ਮਿਲੇ


ਬੀਤੇ ਦਿਨੀਂ ਅਦੁੱਤੀ ਇਤਿਹਾਸਕ ਸਿੱਖ ਵਿਰਾਸਤੀ ਚੀਜ਼ਾਂ ਵਿਧਾਨ ਸਭਾ ਇਮਾਰਤ ਵਿੱਚ ਇਤਿਹਾਸਕ ਵਿਰਾਸਤੀ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਦੇ ਵੱਖ-ਵੱਖ ਹੁਕਮਨਾਮੇ , ਨਾਲ ਹੀ ਸਿੱਖ ਇਤਿਹਾਸ ਦੇ ਵੱਖ-ਵੱਖ ਸਮਿਆਂ ਵਿੱਚ ਵਰਤੇ ਗਏ ਹਥਿਆਰ &ndash ਢਾਲਾਂ, ਖੰਜਰ ਤੇ ਕਿ੍ਪਾਨਾਂ ,ਖੰਡੇ ਬਰਛੇ ਸ਼ਾਮਲ ਸਨ।ਸਸਕਟੂਨ ਦੀ ਸ਼ਹੀਦ ਸਿੱਖ ਸੁਸਾਇਟੀ ਦੇ ਮੈਂਬਰ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਰਾਸਤੀ ਚੀਜ਼ਾਂ ਜੰਗ ਦੇ ਮੈਦਾਨਾਂ ਵਿੱਚ ਵਰਤੀਆਂ ਗਈਆਂ ਸਨ, ਜਿਵੇਂ ਕਿ 17ਵੀਂ ਸਦੀ ਵਿੱਚ ਸਰਹਿੰਦ ਫਤਹਿ ਕਰਨ ਤੋਂ ਬਾਅਦ ਵਰਤੀ ਗਈ ਉਹ ਤਲਵਾਰ &ldquoਇਹ ਸਾਡੀ ਸਭਿਆਚਾਰਕ ਵਿਰਾਸਤ ਹੈ। ਇਹ ਵਿਰਾਸਤ ਸਾਨੂੰ ਆਪਣੇ ਜੁਝਾਰੂ ਇਤਿਹਾਸ ਦੀ ਯਾਦ ਦਿਵਾਉਂਦੀਆਂ ਨੇ। ਉਹਨਾਂ ਦਸਿਆ ਕਿ ਭਾਈ ਬੂਟਾ ਸਿੰਘ ਇਨ੍ਹਾਂ ਵਿਰਾਸਤੀ ਚੀਜ਼ਾਂ ਦੇ ਰਾਖੇ ਹਨ ਤੇ ਉਹ ਗੁਰੂ ਦੇ ਦਿੱਤੇ ਤੋਹਫਿਆਂ ਦੇ ਅਸਲ ਰਾਖੇ ਦੇ 13ਵੇਂ ਵੰਸ਼ਜ ਵਿਚੋਂ ਹਨ, ਜੋ ਛੇਵੇਂ ਗੁਰੂ ਤੋਂ ਸ਼ੁਰੂ ਹੋਇਆ ਸੀ।ਉਹਨਾਂ ਦਸਿਆ ਕਿ ਅੰਗਰੇਜ਼ੀ ਵਿੱਚ ਤਰਜਮਾ ਕਰਕੇ, ਭਾਈ ਬੂਟਾ ਸਿੰਘ ਜੀ ਇਹ ਚੀਜ਼ਾਂ ਪਹਿਲਾਂ ਵੀ ਕੈਨੇਡਾ ਦੇ ਕਈ ਥਾਵਾਂ ਤੇ ਲੈ ਕੇ ਆਏ ਹਨ ਪਰ ਆਮ ਤੌਰ ਤੇ ਇਹ ਭਾਰਤ ਵਿੱਚ ਹੀ ਰੱਖੀਆਂ ਜਾਂਦੀਆਂ ਨੇ।ਇਹ ਸਿੱਖਾਂ ਦੇ ਦਿਲਾਂ ਵਿੱਚ ਬਹੁਤ ਉੱਚਾ ਸਤਿਕਾਰ ਰੱਖਦੀਆਂ ਨੇ।
ਭਾਈ ਬੂਟਾ ਸਿੰਘ ਅਨੁਸਾਰ 150 ਵਿਰਾਸਤੀ ਚੀਜ਼ਾਂ ਵਿੱਚੋਂ ਕੁਝ ਸਨ ਜਿਨ੍ਹਾਂ ਦੀ ਦੇਖਭਾਲ ਉਹ ਕਰਦੇ ਹਨ, ਤੇ ਇਹ ਖਾਸ ਚੀਜ਼ਾਂ 1614 ਤੋਂ 1710 ਦੇ ਸਾਲਾਂ ਨਾਲ ਸਬੰਧਤ ਸਨ।
ਸਟੈਟਿਸਟਿਕਸ ਕੈਨੇਡਾ ਦੀ 2021 ਦੀ ਜਨਗਣਨਾ ਮੁਤਾਬਕ ਸਸਕੈਚਵਾਨ ਦੀ ਆਬਾਦੀ ਦਾ 0.8 ਫੀਸਦੀ ਹਿੱਸਾ ਸਿੱਖ ਹਨ।
ਭਾਈਚਾਰੇ ਦੇ ਲੋਕਾਂ ਨੇ ਵਿਧਾਨ ਸਭਾ ਇਮਾਰਤ ਵਿੱਚ ਆਪਣੀ ਵਿਰਾਸਤ ਸਾਂਝੀ ਕਰਨ ਦੇ ਮੌਕੇ ਲਈ ਧੰਨਵਾਦ ਕੀਤਾ ਤੇ ਇਸ ਨੂੰ &ldquoਜਿੰਦਗੀ ਵਿੱਚ ਪਹਿਲੀ ਵਾਰ ਮਿਲਣ ਵਾਲਾ ਮੌਕਾ&rdquo ਦੱਸਿਆ।
ਸਸਕਟੂਨ ਦੀ ਸ਼ਹੀਦ ਸਿੱਖ ਸੁਸਾਇਟੀ ਦੇ ਮੈਂਬਰ ਬਲਪ੍ਰੀਤ ਸਿੰਘ ਅਨੁਸਾਰ&ldquo ਜੇ ਇਹ ਵਿਰਾਸਤੀ ਚੀਜ਼ਾਂ ਵਿਧਾਨ ਸਭਾ ਵਿੱਚ ਦਿਖਾਈਆਂ ਜਾ ਰਹੀਆਂ ਨੇ ਤਾਂ ਇਹ ਸਸਕੈਚਵਾਨ ਸਰਕਾਰ ਦੀ ਵਚਨਬੱਧਤਾ ਦਿਖਾਉਂਦਾ ਹੈ ਕਿ ਉਹ ਦੂਜੀਆਂ ਸਭਿਆਚਾਰਾਂ ਪ੍ਰਤੀ ਕਿੰਨੀ ਖੁੱਲ੍ਹੀ ਤੇ ਸਹਿਯੋਗੀ ਹੈ।
ਸਸਕਟੂਨ ਸਿੱਖ ਭਾਈਚਾਰੇ ਦੇ ਮੈਂਬਰ ਜਗਮੀਤ ਸਿੰਘ ਨੇ ਕਿਹਾ ਕਿ
ਮੈਨੂੰ ਲੱਗਦਾ ਹੈ ਹਰ ਬੰਦੇ ਨੂੰ ਜਿਸ ਨੇ ਇੱਥੇ ਆ ਕੇ ਇਹ ਚੀਜ਼ਾਂ ਵੇਖੀਆਂ, ਉਸ ਨੂੰ ਲੱਗਿਆ ਹੋਵੇਗਾ ਕਿ ਸਿੱਖ ਪੰਥਦਾ ਇਤਿਹਾਸ ਬਹੁਤ ਮਹਾਨ ਹੈ ਜਿਸਨੇ ਮਨੁੱਖਤਾ ਦੇ ਲਈ ਸ਼ਹਾਦਤਾਂ ਦਿੱਤੀਆਂ ਤੇ ਇਸ ਦਾ ਬਹੁਤ ਵਡਾ ਇਤਿਹਾਸ ਹੈ।&rdquo
ਇਹ ਵਿਰਾਸਤੀ ਚੀਜ਼ਾਂ ਸਸਕਟੂਨ ਵਿੱਚ ਥੋੜ੍ਹੇ ਸਮੇਂ ਲਈ ਰਹਿਣਗੀਆਂ ਤੇ ਫਿਰ ਭਾਰਤ ਵਾਪਸ ਚਲੀਆਂ ਜਾਣਗੀਆਂ