ਲਖੀਮਪੁਰ ਖੀਰੀ ਦੀ ਸੜਕ ’ਤੇ ਦੋ ਸਿੱਖ ਨੌਜਵਾਨਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ

ਫਿਰਕੂ ਗਰੋਹ ਨੇ ਪੱਗ ਲਾਹੀਆਂ, ਧਾਰਮਿਕ ਭਾਵਨਾਵਾਂ ਨੂੰ ਕੀਤਾ ਜ਼ਖ਼ਮੀ
ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼)- ਨਿਘਾਸਨ ਕੋਤਵਾਲੀ ਖੇਤਰ ਦੇ ਲੁਧੌਰੀ ਪਿੰਡ ਵਿੱਚ ਬੀਤੇ ਦਿਨੀਂ ਇੱਕ ਦੁਖਾਂਤਕ ਘਟਨਾ ਵਾਪਰੀ। ਦੋ ਸਿੱਖ ਨੌਜਵਾਨ ਗ੍ਰੰਥੀ, ਜੋ ਅਖੰਡ ਪਾਠ ਤੋਂ ਵਾਪਸ ਆ ਰਹੇ ਸਨ, ਉਨ੍ਹਾਂ ਨੂੰ 10-12 ਫਿਰਕੂ ਗੁੰਡਿਆਂ ਨੇ ਸੜਕ &rsquoਤੇ ਘੇਰ ਲਿਆ ਤੇ ਬੇਰਹਿਮੀ ਨਾਲ ਕੁੱਟਿਆ। ਕੁਟਮਾਰ ਦੌਰਾਨ ਇੱਕ ਨੌਜਵਾਨ ਦੀ ਪੱਗ ਵੀ ਖਿੱਚ ਕੇ ਲਾਹ ਦਿੱਤੀ ਗਈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ।
ਪੀੜਤ ਨੌਜਵਾਨਾਂ ਵਿੱਚੋਂ ਇੱਕ ਮਨਪ੍ਰੀਤ ਸਿੰਘ (ਨਿਵਾਸੀ ਗੋਵਿੰਦਪੁਰ ਫਾਰਮ, ਲੁਧੌਰੀ) ਨੇ ਦੱਸਿਆ ਕਿ ਉਹ ਆਪਣੇ ਦੋਸਤ ਗੁਰਵਿੰਦਰ ਸਿੰਘ ਨਾਲ ਮਹਿੰਗਾਪੁਰ (ਥਾਣਾ ਸੰਪੂਰਨਾਨਗਰ) ਤੋਂ ਬਿਰਜਾਪੁਰਵਾ ਵਿੱਚ ਅਖੰਡ ਪਾਠ ਕਰਵਾ ਕੇ ਵਾਪਸ ਆ ਰਿਹਾ ਸੀ। ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਲੁਧੌਰੀ ਵਿੱਚ ਨਿਸਾਰ ਅਹਿਮਦ ਦੇ ਘਰ ਕੋਲ ਅਚਾਨਕ 10-12 ਨੌਜਵਾਨਾਂ ਨੇ ਉਨ੍ਹਾਂ ਦੀ ਬਾਈਕ ਰੋਕ ਲਈ। ਉਨ੍ਹਾਂ ਦੇ ਨਾਂ &ndash ਅਜੈ, ਵਿਜੈ, ਅੰਕਿਤ, ਅਖਿਲੇਸ਼, ਅਨੁਜ, ਸ਼ਿਵਮ (ਲੁਧੌਰੀ) ਤੇ ਸੋਨੂੰ, ਸ਼ੁਭਮ (ਬਿਹਾਰੀਪੁਰਵਾ) ਆਦਿ ਦੱਸੇ ਜਾ ਰਹੇ ਹਨ।
ਇਹਨਾਂ ਨੇ ਦੋਵਾਂ ਨੌਜਵਾਨਾਂ ਨੂੰ ਬਾਈਕ ਤੋਂ ਹੇਠਾਂ ਸੁੱਟ ਕੇ ਲੱਤਾਂ-ਮੁਕੇ, ਲਾਠੀਆਂ, ਡੰਡਿਆਂ ਨਾਲ ਬੁਰੀ ਤਰ੍ਹਾਂ ਮਾਰਿਆ। ਮਨਪ੍ਰੀਤ ਸਿੰਘ ਦੀ ਪੱਗ ਖਿੱਚ ਕੇ ਲਾਹ ਦਿੱਤੀ ਤੇ ਧਾਰਮਿਕ ਟਿੱਪਣੀਆਂ ਕਰਦਿਆਂ ਬਹੁਤ ਗੰਦੀਆਂ ਗਾਲ੍ਹਾਂ ਕੱਢੀਆਂ। ਲੋਕਾਂ ਦੀ ਸੂਚਨਾ &rsquoਤੇ ਪੁਲਿਸ ਮੌਕੇ &rsquoਤੇ ਪਹੁੰਚੀ ਤਾਂ ਹਮਲਾਵਰ ਭੱਜ ਗਏ।
ਇਸ ਘਟਨਾ ਦਾ ਵੀਡੀਓ ਸ਼ਨੀਵਾਰ ਨੂੰ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਪੂਰੇ ਖੇਤਰ ਵਿੱਚ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਗਿਆ। ਇਸ ਤੋਂ ਬਾਅਦ ਸੈਂਕੜੇ ਸਿੱਖ ਭਾਈਚਾਰੇ ਦੇ ਲੋਕ ਨਿਘਾਸਨ ਕੋਤਵਾਲੀ ਪਹੁੰਚੇ ਤੇ ਘੇਰਾਓ ਕਰਕੇ ਤੁਰੰਤ ਕਾਰਵਾਈ ਦੀ ਅਪੀਲ ਕੀਤੀ। ਕੋਤਵਾਲ ਮਹੇਸ਼ ਚੰਦਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨ &rsquoਤੇ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿੱਖ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ