ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਮਾਮਲੇ ‘ਚ ਜਜਮੈਂਟ ਦੀ ਕਾਪੀ ਆਈ ਸਾਹਮਣੇ, ਕੋਰਟ ਨੇ ਗ੍ਰਿਫਤਾਰੀ ਨੂੰ ਦੱਸਿਆ ਗੈਰ-ਕਾਨੂੰਨੀ

ਕੰਚਨਪ੍ਰੀਤ ਕੌਰ ਦੇ ਮਾਮਲੇ ਵਿਚ ਅਦਾਲਤ ਵਲੋਂ ਜੋ ਜਜਮੈਂਟ ਦਿੱਤੀ ਗਈ ਹੈ, ਉਸ ਦੀ ਕਾਪੀ ਸਾਹਮਣੇ ਆਈ ਹੈ। ਇਹ 35 ਪੇਜਾਂ ਦੀ ਜਜਮੈਂਟ ਹੈ ਜਿਸ ਵਿਚ ਤਰਨਤਾਰਨ ਅਦਾਲਤ ਵੱਲੋਂ ਅਜਿਹੀਆਂ ਗੱਲਾਂ ਕਹੀਆਂ ਗਈਆਂ ਹਨ, ਜੋ ਕਿ ਆਪਣੇ ਆਪ ਵਿਚ ਇਤਿਹਾਸਕ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਕੰਚਨਪ੍ਰੀਤ ਕੌਰ ਜਦੋਂ ਮਜੀਠਾ ਥਾਣੇ ਵਿਚ ਪੁੱਛਗਿਛ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਦੇਰ ਰਾਤ ਤੱਕ ਅਦਾਲਤ ਵਿਚ ਲੱਗਦੀ ਹੈ ਤੇ ਦੂਜੇ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ, ਉਸ ਤੋਂ ਪਹਿਲਾਂ ਹਾਈਕੋਰਟ ਤਕ ਪਹੁੰਚ ਹੁੰਦੀ ਹੈ ਤੇ ਕਸਟਡੀ ਮੈਜਿਸਟ੍ਰੇਟ ਨੂੰ ਦਿੱਤੀ ਜਾਂਦੀ ਹੈ ਤੇ ਦੇਰ ਰਾਤ ਸੁਣਵਾਈ ਹੁੰਦੀ ਹੈ ਤੇ ਤੜਕੇ 4 ਵਜੇ ਕੰਚਨਪ੍ਰੀਤ ਕੌਰ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ।

ਜਜਮੈਂਟ ਦੀ ਕਾਪੀ ਵਿਚ ਕਿਹਾ ਗਿਆ ਹੈ ਕਿ ਕੰਚਨਪ੍ਰੀਤ ਕੌਰ ਆਪਣੇ ਪਤੀ ਦੇ ਕਾਰਨਾਮਿਆਂ ਲਈ ਜ਼ਿੰਮੇਵਾਰ ਨਹੀਂ ਹੈ। ਜੇ ਪਤੀ ਵਲੋਂ ਕੋਈ ਜੁਰਮ ਕੀਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਕੰਚਨਪ੍ਰੀਤ ਕੌਰ ਜ਼ਿੰਮੇਵਾਰ ਨਹੀਂ ਹਨ। ਕੋਰਟ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੇ ਗ੍ਰਿਫਤਾਰੀ ਕੀਤੀ ਸੀ, ਉਹ ਕਾਨੂੰਨ ਦੇ ਖਿਲਾਫ ਸੀ। ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਜੱਜ ਨੇ ਸੁਪਰੀਮ ਕੋਰਟ ਤੇ ਹਾਈਕੋਰਟ ਦੀਆਂ 4 ਜਜਮੈਂਟਾਂ ਦਾ ਹਵਾਲਾ ਵੀ ਦਿੱਤਾ ਹੈ। ਪੰਜਾਬ ਜੁਡੀਸ਼ਰੀ ਵਿਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਹੇਠਲੀ ਅਦਾਲਤ ਨੇ ਹਾਈਕੋਰਟ ਦੇ ਹੁਕਮਾਂ &lsquoਤੇ ਰਾਤ ਭਰ ਸੁਣਵਾਈ ਕੀਤੀ ਹੋਵੇ।