ਜ਼ਮੀਨ ਘਪਲੇ ’ਚ ਸ਼ੇਖ਼ ਹਸੀਨਾ ਨੂੰ ਪੰਜ ਸਾਲ ਦੀ ਸਜ਼ਾ

ਬੰਗਲਾਦੇਸ਼ ਦੀ ਅਦਾਲਤ ਨੇ ਅਹੁਦੇ ਤੋਂ ਲਾਂਭੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਜ਼ਮੀਨ ਘੁਟਾਲੇ ਦੇ ਮਾਮਲੇ &rsquoਚ ਸੋਮਵਾਰ ਨੂੰ ਪੰਜ ਸਾਲ ਦੀ ਜੇਲ੍ਹ ਅਤੇ ਉਨ੍ਹਾਂ ਦੀ ਭਾਣਜੀ ਤੇ ਬਰਤਾਨਵੀ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਸਰਕਾਰੀ ਖ਼ਬਰ ਏਜੰਸੀ ਬੀ ਐੱਸ ਐੱਸ ਮੁਤਾਬਕ ਢਾਕਾ ਵਿਖ ਵਿਸ਼ੇਸ਼ ਅਦਾਲਤ-4 ਦੇ ਜੱਜ ਮੁਹੰਮਦ ਰਬੀਉੱਲ ਆਲਮ ਨੇ ਇਸੇ ਮਾਮਲੇ &rsquoਚ ਹਸੀਨਾ ਦੀ ਭੈਣ ਸ਼ੇਖ ਰੇਹਾਨਾ ਨੂੰ ਵੀ ਸੱਤ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਭ੍ਰਿਸ਼ਟਾਚਾਰ ਦੇ ਇਸ ਮਾਮਲੇ &rsquoਚ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਤਿੰਨ ਮੁਲਜ਼ਮਾਂ ਦੀ ਗ਼ੈਰ-ਮੌਜੂਦਗੀ &rsquoਚ ਇਹ ਫ਼ੈਸਲਾ ਸੁਣਾਇਆ। ਬਾਕੀ 14 ਮੁਲਜ਼ਮਾਂ ਨੂੰ ਪੰਜ-ਪੰਜ ਸਾਲ ਦੀ ਜੇਲ੍ਹ ਹੋਈ ਹੈ। ਅਦਾਲਤ ਨੇ ਹਸੀਨਾ, ਰੇਹਾਨਾ ਅਤੇ ਸਿੱਦੀਕ ਸਮੇਤ ਸਾਰੇ 17 ਮੁਲਜ਼ਮਾਂ &rsquoਤੇ ਇਕ-ਇਕ ਲੱਖ ਟਕੇ ਦਾ ਜੁਰਮਾਨਾ ਵੀ ਲਾਇਆ ਹੈ। ਬਰਤਾਨੀਆ ਦੀ ਬੰਗਲਾਦੇਸ਼ ਮੂਲ ਦੀ ਲੇਬਰ ਪਾਰਟੀ ਦੀ ਆਗੂ ਸਿੱਦੀਕ, ਰੇਹਾਨਾ ਦੀ ਧੀ ਹੈ ਅਤੇ 2015 ਤੋਂ ਹੈਂਪਸਟੈੱਡ ਅਤੇ ਹਾਈਗੇਟ ਤੋਂ ਸੰਸਦ ਮੈਂਬਰ ਹੈ। ਅੰਤਰਿਮ ਸਰਕਾਰ ਨੇ ਅਪਰੈਲ &rsquoਚ ਹਸੀਨਾ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਤਹਿਤ 43 ਸਾਲ ਦੀ ਸਿੱਦੀਕ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਨੂੰ ਆਪਣੀ ਮਾਸੀ ਸ਼ੇਖ ਹਸੀਨਾ ਨੂੰ ਪ੍ਰਭਾਵਿਤ ਕਰ ਕੇ ਢਾਕਾ ਦੇ ਬਾਹਰੀ ਇਲਾਕਿਆਂ &rsquoਚ ਆਪਣੀ ਮਾਂ, ਭਰਾ ਅਤੇ ਭੈਣ ਦੇ ਨਾਮ &rsquoਤੇ ਜ਼ਮੀਨ ਲੈਣ ਦਾ ਦੋਸ਼ੀ ਪਾਇਆ ਗਿਆ। ਉਂਝ, ਉਸ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। &lsquoਦਿ ਡੇਲੀ ਸਟਾਰ&rsquo ਅਖ਼ਬਾਰ ਦੀ ਰਿਪੋਰਟ ਮੁਤਾਬਕ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵੱਲੋਂ ਦਾਇਰ ਕੀਤੇ ਗਏ ਮਾਮਲਿਆਂ &rsquoਚ ਹਸੀਨਾ ਨਾਲ ਜੁੜਿਆ ਇਹ ਚੌਥਾ ਫ਼ੈਸਲਾ ਹੈ।