ਇੰਡੀਗੋ ਵੱਲੋਂ ਯਾਤਰੀਆਂ ਨੂੰ 610 ਕਰੋੜ ਰੁਪਏ ਰਿਫੰਡ ਜਾਰੀ

ਨਵੀਂ ਦਿੱਲੀ- ਇੰਡੀਗੋ &lsquoਚ ਸੰਚਾਲਨ ਸੰਕਟ ਦਾ ਲਗਾਤਾਰ 6ਵਾਂ ਦਿਨ ਹੈ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ਨੇ ਅੱਜ ਐਤਵਾਰ ਨੂੰ 650 ਉਡਾਣਾਂ ਰੱਦ ਕਰ ਦਿੱਤੀਆਂ ਹਨ। ਹਾਲਾਂਕਿ, ਕੰਪਨੀ ਹੁਣ ਤੈਅ 2300 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚੋਂ 1650 ਉਡਾਣਾਂ ਚਲਾ ਰਹੀ ਹੈ। ਇਸ ਦੌਰਾਨ, ਐਤਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਇੰਡੀਗੋ ਯਾਤਰੀਆਂ ਨੂੰ ਹੁਣ ਤੱਕ ਕੁੱਲ 610 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇੰਡੀਗੋ ਨੇ ਦੇਸ਼ ਭਰ ਦੇ ਯਾਤਰੀਆਂ ਨੂੰ 3000 ਤੋਂ ਵੱਧ ਬੈਗ ਵੀ ਸੌਂਪੇ ਹਨ।

ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਨੇ ਐਤਵਾਰ ਨੂੰ ਕਿਹਾ ਕਿ ਏਅਰਲਾਈਨ ਐਤਵਾਰ ਨੂੰ ਲਗਭਗ 1,650 ਉਡਾਣਾਂ ਚਲਾ ਰਹੀ ਸੀ ਅਤੇ ਅਸੀਂ ਹੌਲੀ-ਹੌਲੀ ਆਮ ਵਾਂਗ ਵਾਪਸ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਇੰਡੀਗੋ ਨੇ ਅੱਜ ਆਪਣੇ ਸਿਸਟਮ ਵਿਚ ਹੋਰ ਸੁਧਾਰ ਕੀਤੇ ਹਨ। ਸੀ.ਈ.ਓ. ਨੇ ਕਿਹਾ, &rdquoਅਸੀਂ ਹੁਣ ਪਹਿਲੇ ਪੜਾਅ ਵਿਚ ਹੀ ਉਡਾਣਾਂ ਰੱਦ ਕਰ ਰਹੇ ਹਾਂ, ਤਾਂ ਜੋ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ, ਉਹ ਹਵਾਈ ਅੱਡੇ &lsquoਤੇ ਨਾ ਪਹੁੰਚ ਸਕਣ।&rdquo