ਭਾਰਤ ਦੌਰੇ ਦੌਰਾਨ ਪੁਤਿਨ ਨੂੰ ਕਰਨਾ ਪਿਆ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ

ਨਵੀਂ ਦਿੱਲੀ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੀਤੇ ਦਿਨੀਂ ਭਾਰਤ ਦੌਰੇ &lsquoਤੇ ਆਏ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਕਈ ਅਹਿਮ ਸਮਝੌਤੇ ਹਨ। ਦੱਸ ਦੇਈਏ ਕਿ ਭਾਰਤ ਦੌਰੇ ਦੌਰਾਨ ਪੁਤਿਨ ਨੂੰ ਦਿੱਲੀ &lsquoਚ ਤੇਜ਼ੀ ਨਾਲ ਫੈਲ ਰਹੇ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਪੁਤਿਨ ਦੇ ਮਾਸਕੋ ਦੌਰੇ ਸਮੇਂ ਉੱਥੋਂ ਦੀ ਹਵਾ ਦੀ ਗੁਣਵੱਤਾ &rdquoਚੰਗਾ&rdquo ਰਹੀ। ਸੂਤਰਾਂ ਮੁਤਾਬਕ ਪੁਤਿਨ ਦੌਰੇ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਦਿਖਾਈ ਦਿੱਤੇ। ਕਈ ਵੀਡੀਓ ਵਿਚ ਉਹ ਗੱਲਬਾਤ ਦੌਰਾਨ ਖੰਘਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਬਹੁਤ ਬੇਆਰਾਮ ਮਹਿਸੂਸ ਕਰ ਰਹੇ ਸਨ।
ਯਾਨੀ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਵੀਂ ਦਿੱਲੀ ਪਹੁੰਚੇ, ਉਸ ਸਮੇਂ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਦੀ ਹਵਾ ਦੀ ਗੁਣਵੱਤਾ &rdquoਬਹੁਤ ਮਾੜੀ&rdquo ਸ਼੍ਰੇਣੀ ਵਿਚ ਸੀ, ਜਿਸਦਾ ਏ.ਕਿਊ.ਆਈ. 300 ਤੋਂ ਉੱਪਰ ਸੀ। ਏਕਿਊਆਈ.ਇਨ ਤੋਂ ਰੀਅਲ-ਟਾਈਮ ਰੀਡਿੰਗਾਂ ਦੇ ਅਨੁਸਾਰ, ਮਾਸਕੋ ਦਾ ਏ.ਕਿਊ.ਆਈ. 32-35 ਦੇ ਵਿਚਕਾਰ ਸੀ। ਇਸ ਦੇ ਉਲਟ, ਵੀਰਵਾਰ ਨੂੰ ਸਵੇਰੇ 8 ਵਜੇ ਦਿੱਲੀ ਦਾ ਏ.ਕਿਊ.ਆਈ. 299 ਦਰਜ ਕੀਤਾ ਗਿਆ, ਜੋ ਕਿ &rdquoਖਤਰਨਾਕ&rdquo ਸ਼੍ਰੇਣੀ ਵਿਚ ਆਉਂਦਾ ਹੈ। ਦਸੰਬਰ ਦੀ ਸ਼ੁਰੂਆਤ ਤੋਂ ਹੀ, ਦਿੱਲੀ ਵਿਚ ਠੰਡੀਆਂ ਹਵਾਵਾਂ ਅਤੇ ਲਗਾਤਾਰ ਨਮੀ ਕਾਰਨ ਪੀਐੱਮ2.5 ਅਤੇ ਪੀਐੱਮ10 ਕਣ ਸਤ੍ਹਾ ਦੇ ਨੇੜੇ ਇਕੱਠੇ ਹੋ ਗਏ ਸਨ।
ਇਸ ਦੌਰਾਨ ਕਿਸੇ ਨੇ ਇਸ ਗੱਲ ਬਾਰੇ ਨਹੀਂ ਸੋਚਿਆ ਹੋਣਾ ਕਿ ਅਜਿਹੀ ਹਵਾ ਵਿਚ ਸਾਹ ਲੈਣ ਨਾਲ ਪੁਤਿਨ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਸਿਹਤ ਕਿੰਨੀ ਪ੍ਰਭਾਵਿਤ ਹੋ ਸਕਦੀ ਹੈ। ਪੁਤਿਨ ਨੂੰ ਅਜਿਹਾ ਦੇਖ ਇੰਝ ਜਾਪ ਰਿਹਾ ਸੀ, ਜਿਵੇਂ ਘਾਤਕ ਪ੍ਰਦੂਸ਼ਣ ਕਾਰਨ ਹੁਣ ਸਾਨੂੰ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਤਿਨ ਦੀ ਫੇਰੀ ਦੌਰਾਨ ਦਿੱਲੀ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਸੁਰੱਖਿਆ ਤਾਇਨਾਤੀ ਕੀਤੀ ਗਈ ਸੀ। ਵਿਸ਼ੇਸ਼ ਜ਼ੋਨ ਵਿਚ ਐਂਟੀ-ਡਰੋਨ ਸਿਸਟਮ ਸਰਗਰਮ ਕੀਤੇ ਗਏ ਸਨ, ਜਦੋਂਕਿ ਸੁਰੱਖਿਆ ਟੀਮਾਂ ਨੇ ਹਵਾਈ ਅਤੇ ਸਿਗਨਲ-ਪੱਧਰ ਦੀ ਨਿਗਰਾਨੀ ਰਾਹੀਂ ਰੂਸੀ ਵਫ਼ਦ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ।