ਸਿੱਖ ਜਥੇਬੰਦੀ ਨੇ ਜੰਮੂ-ਕਸ਼ਮੀਰ ਵਿੱਚ ਸਿੱਖਾਂ ਲਈ ਇੱਕ ਵਾਰੀ ਰਾਖਵਾਂਕਰਨ ਦੀ ਮੰਗ ਕੀਤੀ

ਜੰਮੂ&ndash ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜੰਮੂ-ਕਸ਼ਮੀਰ ਵਿੱਚ ਸਿੱਖ ਭਾਈਚਾਰੇ ਲਈ ਵਨ-ਟਾਈਮ ਰਿਜ਼ਰਵੇਸ਼ਨ ਦੀ ਮੰਗ ਕੀਤੀ ਹੈ।ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਰਾਖਵਾਂਕਰਨ ਦਾ ਲਾਭ ਸਿਰਫ਼ ਇੱਕ ਵਾਰ ਹੀ ਲਿਆ ਜਾਵੇ &ndash ਜਾਂ ਤਾਂ ਪੜ੍ਹਾਈ ਵਿੱਚ ਜਾਂ ਨੌਕਰੀ ਵਿੱਚ। ਇੱਕੋ ਵਿਅਕਤੀ ਵੱਲੋਂ ਵਾਰ-ਵਾਰ ਰਾਖਵਾਂਕਰਨ ਦਾ ਲਾਭ ਲੈਣਾ ਗਲਤ ਹੈ।
ਰੈਨਾ ਨੇ ਕਿਹਾ, &ldquoਜਿਹੜੇ ਬੱਚੇ ਸੱਚਮੁੱਚ ਹੱਕਦਾਰ ਹਨ, ਉਨ੍ਹਾਂ ਨੂੰ ਹੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਇੱਕ ਵਿਅਕਤੀ ਨੂੰ ਜੇਕਰ ਪੜ੍ਹਾਈ ਵਿੱਚ ਲਾਭ ਮਿਲ ਗਿਆ ਤਾਂ ਨੌਕਰੀ ਵਿੱਚ ਨਹੀਂ ਮਿਲਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਮੈਰਿਟ ਵਾਲੇ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।
ਰੈਨਾ ਨੇ ਦੋਸ਼ ਲਾਇਆ ਕਿ ਰਾਸ਼ਟਰੀ ਮਾਈਨਾਰਟੀ ਐਕਟ ਅਧੀਨ ਸਿੱਖ ਭਾਈਚਾਰਾ ਮਾਈਨਾਰਟੀ ਹੈ, ਪਰ ਜੰਮੂ-ਕਸ਼ਮੀਰ ਵਿੱਚ ਸਿੱਖਾਂ ਲਈ ਕੋਈ ਰਾਖਵਾਂਕਰਨ ਨਹੀਂ ਹੈ, ਜੋ ਕਿ ਸਪੱਸ਼ਟ ਜ਼ੁਲਮ ਹੈ।
ਉਨ੍ਹਾਂ ਸੱਤਾਧਾਰੀ ਨੈਸ਼ਨਲ ਕਾਨਫਰੰਸ ਤੇ &ldquoਦੋਹਰਾ ਚਰਿੱਤਰ&rdquo ਅਪਣਾਉਣ ਦਾ ਦੋਸ਼ ਲਾਇਆ।
ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖ ਭਾਈਚਾਰੇ ਲਈ ਜਲਦੀ ਤੋਂ ਜਲਦੀ ਵਨ-ਟਾਈਮ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਜਾਵੇ।