12 ਵੱਜ ਗਏ” ਟਿੱਪਣੀ ਕਾਰਣ ਕਾਂਗਰਸੀ ਆਗੂ ਹਰਕ ਰਾਵਤ ਵਿਵਾਦਾਂ ਵਿਚ, ਮਾਫੀ ਮਗਰੋਂ ਵੀ ਰੋਸ ਬਰਕਰਾਰ
_08Dec25090010AM.jpg)
* ਰਾਵਤ ਨੇ ਪੌਂਟਾ ਸਾਹਿਬ ਵਿਚ ਬਰਤਨ ਮਾਂਜਣ ਦੀ ਸੇਵਾ ਕੀਤੀ, ਸਿੱਖ ਭਾਈਚਾਰੇ ਤੋਂ ਮੰਗੀ ਮਾਫੀ
ਭਾਜਪਾ ਨੂੰ ਚੁਕਿਆ ਮੁੱਦਾ, ਵਿਵਾਦ ਭੜਕਾਇਆ
ਉੱਤਰਾਖੰਡ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਗਰਮਾਏ ਵਿਵਾਦ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਦੇਹਰਾਦੂਨ ਵਿੱਚ ਵਕੀਲਾਂ ਦੇ ਧਰਨੇ ਦੌਰਾਨ ਇੱਕ ਸਿੱਖ ਵਕੀਲ ਨੂੰ &ldquoਦੁਪਹਿਰ ਦੇ 12 ਵੱਜ ਗਏ ਹਨ&rdquo ਕਹਿ ਕੇ ਬੈਠਣ ਲਈ ਕਿਹਾ ਸੀ। ਇਹ ਗੱਲ ਸਿੱਖ ਭਾਈਚਾਰੇ ਨੂੰ ਬਹੁਤ ਬੁਰੀ ਲੱਗੀ ,ਕਿਉਂਕਿ ਇਹ ਸਿੱਖ ਪੰਥ ਉਪਰ ਭੈੜਾ ਵਿਅੰਗ ਕਸਿਆ ਗਿਆ ਸੀ । ਇਸ ਤੋਂ ਬਾਅਦ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਹਰਕ ਸਿੰਘ ਰਾਵਤ ਨੇ ਤੁਰੰਤ ਮਾਫੀ ਮੰਗ ਲਈ, ਫਿਰ ਵੀ ਸਿੱਖ ਭਾਈਚਾਰੇ ਦਾ ਗੁੱਸਾ ਨਹੀਂ ਠੰਡਾ ਹੋਇਆ। ਹੁਣ ਉਹ ਗੁਰਦੁਆਰਾ ਪੌਂਟਾ ਸਾਹਿਬ ਵਿੱਚ ਹਾਜ਼ਰੀ ਭਰ ਕੇ, ਜੂਠੇ ਬਰਤਨ ਮਾਂਜ ਕੇ, ਲੰਗਰ ਵਿੱਚ ਸੇਵਾ ਕਰਕੇ ਅਤੇ ਅਰਦਾਸ ਕਰਕੇ ਮੁਆਫੀ ਮੰਗ ਰਹੇ ਹਨ।
ਕੀ ਹੋਇਆ ਸੀ ਉਸ ਦਿਨ?
5 ਦਸੰਬਰ ਨੂੰ ਦੇਹਰਾਦੂਨ ਦੀਆਂ ਅਦਾਲਤਾਂ ਵਿੱਚ ਵਕੀਲ ਪਿਛਲੇ 26 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ &rsquoਤੇ ਬੈਠੇ ਸਨ। ਕਾਂਗਰਸ ਆਗੂ ਹਰਕ ਸਿੰਘ ਰਾਵਤ ਵਕੀਲਾਂ ਨੂੰ ਸਮਰਥਨ ਦੇਣ ਆਏ ਸਨ। ਜਦੋਂ ਉਹ ਭਾਸ਼ਣ ਦੇ ਰਹੇ ਸਨ ਤਾਂ ਇੱਕ ਸਿੱਖ ਵਕੀਲ ਨੇ ਕੁਝ ਕਹਿਣ ਲਈ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀ। ਹਰਕ ਸਿੰਘ ਨੇ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ, &ldquoਦੁਪਹਿਰ ਦੇ 12 ਵੱਜ ਗਏ ਹਨ, ਬੈਠ ਜਾਓ।&rdquo
ਇਹ ਗੱਲ ਸੁਣਦਿਆਂ ਹੀ ਮਾਹੌਲ ਗਰਮਾ ਗਿਆ। ਮੌਕੇ &rsquoਤੇ ਮੌਜੂਦ ਵਕੀਲਾਂ ਅਤੇ ਸਿੱਖ ਨੌਜਵਾਨਾਂ ਨੇ ਇਸ ਨੂੰ ਸਿੱਖਾਂ ਦਾ ਅਪਮਾਨ ਕਿਹਾ। ਹਰਕ ਸਿੰਘ ਰਾਵਤ ਨੇ ਤੁਰੰਤ ਮਾਫੀ ਮੰਗੀ ਪਰ ਵਿਰੋਧ ਇੰਨਾ ਵਧ ਗਿਆ ਕਿ ਉਨ੍ਹਾਂ ਨੂੰ ਸਟੇਜ ਛੱਡ ਕੇ ਜਾਣਾ ਪਿਆ।
ਵੀਡੀਓ ਵਾਇਰਲ, ਸੂਬੇ ਭਰ ਵਿੱਚ ਰੋਸ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ &rsquoਤੇ ਤੇਜ਼ੀ ਨਾਲ ਫੈਲ ਗਿਆ। ਅਗਲੇ ਦਿਨ 6 ਦਸੰਬਰ ਨੂੰ ਦੇਹਰਾਦੂਨ ਦੇ ਘੰਟਾਘਰ ਤੇ ਬਾਕੀ ਸ਼ਹਿਰਾਂ ਵਿੱਚ ਸਿੱਖ ਨੌਜਵਾਨਾਂ ਨੇ ਹਰਕ ਸਿੰਘ ਰਾਵਤ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਕਈ ਥਾਵਾਂ &rsquoਤੇ ਰੋਸ ਮੁਜ਼ਾਹਰੇ ਹੋਏ।
ਭਾਜਪਾ ਨੇ ਬਣਾਇਆ ਵੱਡਾ ਮੁੱਦਾ
ਭਾਜਪਾ ਨੇ ਇਸ ਮੌਕੇ ਨੂੰ ਹੱਥੋ-ਹੱਥ ਲਿਆ। ਪਾਰਟੀ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਭਾਜਪਾ ਦੇ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ, &ldquoਪਹਿਲਾਂ ਹਿੰਦੂਆਂ &rsquoਤੇ ਟਿੱਪਣੀ, ਹੁਣ ਸਿੱਖਾਂ ਦਾ ਅਪਮਾਨ। ਮਾਫੀ ਮੰਗ ਕੇ ਗੁਰਦੁਆਰੇ ਜਾ ਕੇ ਨਾਟਕ ਕਰਨਾ ਕਾਂਗਰਸ ਦੀ ਨਵੀਂ ਰਾਜਨੀਤੀ ਹੈ।&rdquo
ਕਾਂਗਰਸ ਨੇ ਮਾਫੀਆਂ ਦਾ ਦੌਰ ਚਲਾਇਆ
ਵਿਵਾਦ ਵਧਦਾ ਵੇਖ ਕਾਂਗਰਸ ਨੇ ਤੁਰੰਤ ਕਾਰਵਾਈ ਕੀਤੀ। ਪਹਿਲਾਂ ਹਰਕ ਸਿੰਘ ਰਾਵਤ ਨੇ ਖੁਦ ਮਾਫੀ ਮੰਗੀ। ਫਿਰ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਗਣੇਸ਼ ਗੋਦਿਯਾਲ ਨੇ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਵਲੋਂ ਮਾਫੀ ਮੰਗੀ। ਉਨ੍ਹਾਂ ਕਿਹਾ, &ldquoਜਿਸ ਕੌਮ ਨੇ ਦੇਸ, ਧਰਮ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੋਣ, ਉਸ ਕੌਮ ਪ੍ਰਸਤੀ ਸਾਡੇ ਦਿਲ ਵਿੱਚ ਸਭ ਤੋਂ ਵੱਡਾ ਸਤਿਕਾਰ ਹੈ। ਇਹ ਸਿਰਫ਼ ਜੀਭ ਫਿਸਲਣ ਦਾ ਮਾਮਲਾ ਸੀ। ਪ੍ਰਦੇਸ਼ ਪ੍ਰਧਾਨ ਵਜੋਂ ਮੈਂ ਵੀ ਮਾਫੀ ਮੰਗਦਾ ਹਾਂ।&rdquo
ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, &ldquoਕਈ ਵਾਰ ਜੀਭ ਫਿਸਲਣ ਨਾਲ ਬਹੁਤ ਨੁਕਸਾਨ ਹੋ ਜਾਂਦਾ ਹੈ। ਗਲਤੀ ਮੰਨ ਲੈਣਾ ਹੀ ਸੱਚੀ ਸੇਵਾ ਹੈ। ਸਿੱਖ ਕੌਮ ਬਹਾਦਰ ਅਤੇ ਸਤਿਕਾਰਯੋਗ ਹੈ। ਜੇ ਕਿਤੇ ਵੀ ਗਲਤੀ ਹੋ ਜਾਵੇ ਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ਰਨ ਲੈਣੀ ਚਾਹੀਦੀ ਹੈ।&rdquo
ਗੁਰਦੁਆਰੇ ਵਿੱਚ ਸੇਵਾ ਅਤੇ ਅਰਦਾਸ
7 ਦਸੰਬਰ ਨੂੰ ਹਰਕ ਸਿੰਘ ਰਾਵਤ ਹਿਮਾਚਲ ਦੇ ਮਸ਼ਹੂਰ ਗੁਰਦੁਆਰਾ ਪੌਂਟਾ ਸਾਹਿਬ ਪਹੁੰਚੇ। ਉੱਥੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ, ਜੂਠੇ ਬਰਤਨ ਮਾਂਜੇ, ਲੰਗਰ ਵਿੱਚ ਸੇਵਾ ਕੀਤੀ ਅਤੇ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ, &ldquoਮੇਰੇ ਮਨ ਵਿੱਚ ਸਿੱਖ ਭਾਈਚਾਰੇ ਲਈ ਬੇਹੱਦ ਸਤਿਕਾਰ ਹੈ। ਜੇ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਦਿਲੋਂ ਮਾਫੀ ਮੰਗਦਾ ਹਾਂ।&rdquo
ਉਨ੍ਹਾਂ ਨੇ ਦੇਹਰਾਦੂਨ ਦੀ ਬਾਰ ਕੌਂਸਲ ਦੇ ਦਫ਼ਤਰ ਵੀ ਜਾ ਕੇ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਫਿਰ ਮਾਫੀ ਮੰਗੀ।
ਸਿੱਖ ਜਥੇਬੰਦੀਆਂ ਦਾ ਰੁਖ਼ ਅਜੇ ਸਖ਼ਤ
ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਮਾਫੀ ਨੂੰ ਨਾਕਾਫ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਟਿੱਪਣੀਆਂ ਬਾਰ ਬਾਰ ਹੋ ਰਹੀਆਂ ਹਨ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਕਈ ਨੌਜਵਾਨਾਂ ਨੇ ਕਿਹਾ ਕਿ ਮਾਫੀ ਤਾਂ ਮਿਲ ਗਈ ਪਰ ਅਜਿਹੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ।
ਚੋਣਾਂ ਤੋਂ ਪਹਿਲਾਂ ਨਵਾਂ ਹਥਿਆਰ?
ਉੱਤਰਾਖੰਡ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਜਪਾ ਇਸ ਮੁੱਦੇ ਨੂੰ ਲੰਮੇ ਸਮੇਂ ਤੱਕ ਚੁੱਕ ਕੇ ਰੱਖ ਸਕਦੀ ਹੈ। ਸਿੱਖ ਭਾਈਚਾਰਾ