ਥਾਈਲੈਂਡ ਨੇ ਕੰਬੋਡੀਆ ’ਤੇ ਕਰ ਦਿੱਤੀ ਏਅਰ ਸਟ੍ਰਾਈਕ
_08Dec25090436AM.jpg)
ਥਾਈਲੈਂਡ: ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਇਕ ਵਾਰ ਫਿਰ ਤੋਂ ਹਿੰਸਾ ਭੜਕ ਗਈ ਐ, ਜਿਸ ਦੇ ਚਲਦਿਆਂ ਥਾਈਲੈਂਡ ਨੇ ਕੰਬੋਡੀਆ ਦੇ ਕਈ ਟਿਕਾਣਿਆਂ &rsquoਤੇ ਏਅਰ ਸਟ੍ਰਾਈਕ ਕਰ ਦਿੱਤੀ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿਚ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ। ਉਸ ਸਮੇਂ ਪੰਜ ਦਿਨ ਚੱਲੀ ਲੜਾਈ ਵਿਚ 30 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਜਦਕਿ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰਾ ਮਾਮਲਾ ਅਤੇ ਦੋਵੇਂ ਦੇਸ਼ਾਂ ਵਿਚਾਲੇ ਕਿਉਂ ਹੋ ਰਿਹੈ ਇਹ ਟਕਰਾਅ?
ਜਾਣਕਾਰੀ ਅਨੁਸਾਰ ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਹੋ ਰਹੀ ਲੜਾਈ ਸਰਹੱਦ &rsquoਤੇ ਮੌਜੂਦ ਇਕ ਪ੍ਰਾਚੀਨ ਸ਼ਿਵ ਮੰਦਰ ਪ੍ਰੀਹ ਵਿਹਿਅਰ ਅਤੇ ਤਾ ਮੁਏਨ ਥਾਮ ਨੂੰ ਲੈ ਕੇ ਹੋ ਰਹੀ ਐ, ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਵਿਚਾਲੇ ਵਿਵਾਦ ਚਲਦਾ ਆ ਰਿਹਾ ਏ। ਇਹ ਮੰਦਰ ਕੰਬੋਡੀਆ ਦੀ ਸਰਹੱਦ ਵਿਚ ਪੈਂਦਾ ਏ, ਪਰ ਆਸਪਾਸ ਦੀ ਜ਼ਮੀਨ &rsquoਤੇ ਦੋਵੇਂ ਦੇਸ਼ ਆਪਣਾ ਅਧਿਕਾਰ ਦੱਸਦੇ ਨੇ। ਕੁੱਝ ਮਹੀਨੇ ਪਹਿਲਾਂ ਦੋਵੇਂ ਦੇਸ਼ਾਂ ਵਿਚਾਲੇ ਪੰਜ ਦਿਨ ਤੱਕ ਲੜਾਈ ਚੱਲੀ ਸੀ, ਜਿਸ ਵਿਚ ਕਈ ਲੋਕ ਮਾਰੇ ਗਏ ਸੀ। ਹੁਣ ਮੌਜੂਦਾ ਸਮੇਂ ਲੜਾਈ ਇਸ ਕਰਕੇ ਛਿੜੀ ਕਿਉਂਕਿ ਥਾਈਲੈਂਡ ਦਾ ਕਹਿਣਾ ਏ ਕਿ ਕੰਬੋਡੀਆ ਵੱਲੋਂ ਕਈ ਦਿਨਾਂ ਤੋਂ ਸਰਹੱਦ &rsquoਤੇ ਭਾਰੀ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਸੀ ਅਤੇ ਫ਼ੌਜ ਤਾਇਨਾਤ ਕੀਤੀ ਜਾ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਇਹ ਹਮਲਾ ਕਰਨਾ ਪਿਆ।
ਇਹ ਮੰਦਰ ਭਾਵੇਂ ਕੰਬੋਡੀਆ ਦੀ ਸਰਹੱਦ ਵਿਚ ਪੈਂਦਾ ਏ ਪਰ ਥਾਈਲੈਂਡ ਵੱਲੋਂ ਇਸ ਮੰਦਰ &rsquoਤੇ ਆਪਣਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਜਦੋਂ ਇਸ ਮੰਦਰ ਨੂੰ ਲੈ ਕੇ ਰੋਜ਼ਾਨਾ ਹੀ ਦੋਵੇਂ ਦੇਸ਼ਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਤੰਗ ਆਏ ਕੰਬੋਡੀਆ ਨੇ ਇੰਟਰਨੈਸ਼ਨ ਕੋਰਟ ਦਾ ਰੁਖ਼ ਕੀਤਾ।