ਭਾਜਪਾ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰ

ਭਾਜਪਾ ਵੱਲੋਂ ਸੂਬੇ &rsquoਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਮੋਗਾ ਵਿੱਚ ਰੈਲੀ ਨਾਲ ਕਰਨ ਦੀ ਤਿਆਰੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ &rsquoਚ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਉੱਤੇ ਚੋਣਾਂ ਲਈ ਤਿਆਰ ਹੈ।

ਇਥੇ ਦੀਨ ਦਿਆਲ ਉਪਾਧਿਆਏ ਸਪਲਾਈ ਕੈਂਪ ਮੌਕੇ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੋਗਾ ਵਿਖੇ ਹੋਣ ਵਾਲੀ ਰੈਲੀ ਲਈ ਹਾਈਕਮਾਂਡ ਜਲਦੀ ਤਰੀਕ ਦਾ ਐਲਾਨ ਕਰ ਦੇਵੇਗੀ। ਉਨ੍ਹਾਂ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਰਪੰਚ ਦੀ ਹੱਤਿਆ ਦੇ ਹਵਾਲੇ ਨਾਲ ਕਿਹਾ, &lsquo&lsquoਸੂਬੇ &rsquoਚ ਲੁੱਟਾਂ ਖੋਹਾਂ, ਆਮ ਗੱਲ ਹਨ ਤੇ ਸੂਬੇ &rsquoਚ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਰਹਿ ਗਈ ਹੈ। ਹਰ ਰੋਜ਼ ਸੂਬੇ ਵਿੱਚ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। &lsquoਆਪ&rsquo ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ।&rsquo&rsquo