ਲਾਸਾਨੀ ਇਨਸਾਨ ਸਨ ਪ੍ਰੋਫੈਸਰ ਵੜੈਚ : ਇੰਜ. ਕੁਲਵੰਤ ਬੀਰ ਸਿੰਘ ਕਲੇਰ

ਆਜ਼ਾਦੀ ਦੇ ਇਨਕਲਾਬੀ ਸੰਘਰਸ਼ ਅਤੇ ਵਿਸ਼ੇਸ਼ ਕਰਕੇ ਗਦਰ ਲਹਿਰ ਦੇ ਸੂਰਮਿਆਂ ਦੀ ਕੁਰਬਾਨੀ ਨੂੰ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਬਣਾਉਣ ਵਾਲੇ ਇਤਿਹਾਸਕਾਰ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਨੂੰ ਲਾਸਾਨੀ ਇਨਸਾਨ ਦੱਸਦਿਆਂ ਇੰਜ. ਕੁਲਵੰਤ ਬੀਰ ਸਿੰਘ ਕਲੇਰ ਨੇ ਉਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਅੱਜ ਪ੍ਰੋਫੈਸਰ ਵੜੈਚ ਨਿਮਿਤ ਰੱਖੀ ਸ਼ੋਕ ਸਭਾ ਵਿੱਚ ਬੋਲਦਿਆਂ ਇੰਜੀਨੀਅਰ ਕਲੇਰ ਨੇ ਉਨਾ ਦੇ ਲਾਸਾਨੀ ਜੀਵਨ &rsquoਤੇ ਰੌਸ਼ਨੀ ਪਾਈ। ਉਨਾ ਤੋਂ ਇਲਾਵਾ ਇੰਜ. ਯਾਦਵਿੰਦਰ ਪਾਲ ਸਿੰਘ ਬਾਠ, ਇੰਜ. ਮਨੋਹਰ ਸਿੰਘ ਖਹਿਰਾ, ਇੰਜ. ਅੰਮ੍ਰਿਤਪਾਲ ਸਿੰਘ ਅਤੇ ਇੰਜ. ਸੀਤਲ ਸਿੰਘ ਸੰਘਾ ਨੇ ਵੀ ਪ੍ਰੋਫੈਸਰ ਸਾਹਿਬ ਦੇ ਮਹਾਨ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆ ਉਨਾ ਨੂੰ ਖਿਰਾਜ-ਇ-ਅਕੀਦਤ ਭੇਟ ਕੀਤੀ। ਵਰਨਣਯੋਗ ਹੈ ਕਿ ਸਾਹਿਤ ਕਲਾ ਕੇਂਦਰ ਜਲੰਧਰ ਦੇ ਰੂਹੇ ਰਵਾਂ ਇੰਜ. ਹਰਜਿੰਦਰ ਸਿੰਘ ਮਿਨਹਾਸ (ਸਰੀ), ਇੰਜ. ਤੇਜਾ ਸਿੰਘ ਸੰਧੂ ਤੇ ਇੰਜ. ਰਘੂਬੀਰ ਸਿੰਘ ਸਿੱਧੂ (ਬ੍ਰੈਂਪਟਨ) ਵੀ ਪ੍ਰੋਫੈਸਰ ਵੜੈਚ ਦੇ ਵਿਦਿਆਰਥੀ ਰਹੇ ਹਨ। ਸਭਾ ਦੇ ਅਖੀਰ ਵਿੱਚ ਕੇਂਦਰ ਦੇ ਪ੍ਰਧਾਨ ਪ੍ਰੋਫੈਸਰ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਸਾਡੇ ਮਾਰਗ ਦਰਸ਼ਕ ਸਨ ਅਤੇ ਉਨਾਂ ਦੀਆਂ ਲਿਖਤਾਂ ਤੇ ਜੀਵਨ ਸਾਨੂੰ ਉਸਾਰੂ ਕੰਮਾਂ ਵਿੱਚ ਲੱਗੇ ਰਹਿਣ ਲਈ ਨਿਰੰਤਰ ਪ੍ਰੇਰਿਤ ਕਰਦੇ ਰਹਿਣਗੇ। ਕੇਂਦਰ ਦੇ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਕੰਗ ਨੇ ਵੜੈਚ ਸਾਹਿਬ ਨੂੰ ਕਾਵਿਕ ਸ਼ਰਧਾਂਜਲੀ ਦਿੱਤੀ।