ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ, 14 ਖਰੀਫ ਫਸਲਾਂ ਦੇ MSP ‘ਚ ਵਾਧੇ ਨੂੰ ਦਿੱਤੀ ਮਨਜ਼ੂਰੀ

ਖਰੀਫ ਕਿਸਾਨਾਂ ਲਈ ਚੰਗੀ ਖਬਰ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਸੀਜ਼ਨ 2026-27 ਦੀਆ 14 ਖਰੀਫ ਫਸਲਾਂ ਲਈ MSP ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਖਰੀਫ ਦੀ MSP ਲਈ ਐੱਮਐੱਸਪੀ ਲਈ ਕੈਬਨਿਟ ਨੇ 2.60 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਸੂਰਜਮੁਖੀ ਦੇ ਬੀਜਾਂ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 8,343 ਰੁਪਏ ਹੋ ਗਈ ਹੈ। ਮੂੰਗੀ ਦੀ ਫ਼ਸਲ &lsquoਤੇ ਸਭ ਤੋਂ ਵੱਧ 61 ਫੀਸਦੀ ਮਾਰਜਿਨ ਦਿੱਤਾ ਜਾ ਰਿਹਾ ਹੈ, ਜਦਕਿ ਬਾਜਰਾ ਅਤੇ ਮੱਕੀ &lsquoਤੇ 56 ਫੀਸਦੀ ਮਾਰਜਿਨ ਤੈਅ ਕੀਤਾ ਗਿਆ ਹੈ।&rsquo&rsquo ਹੋਰ ਮੁੱਖ ਫ਼ਸਲਾਂ &rsquoਚ ਕਪਾਹ (ਦਰਮਿਆਨਾ ਰੇਸ਼ਾ) ਦੀ ਕੀਮਤ 557 ਰੁਪਏ ਵਧ ਕੇ 8,267 ਰੁਪਏ, ਅਰਹਰ (ਤੂਅਰ) ਦੀ ਕੀਮਤ 450 ਰੁਪਏ ਵਧ ਕੇ 8,450 ਰੁਪਏ ਅਤੇ ਮੱਕੀ ਦੀ ਕੀਮਤ 10 ਰੁਪਏ ਵਧ ਕੇ 2,410 ਰੁਪਏ ਹੋ ਗਈ ਹੈ।
ਮਾਰਕੀਟਿੰਗ ਸੀਜ਼ਨ 2026-27 ਲਈ ਖਰੀਫ ਫਸਲਾਂ ਦੇ MSP ਵਿਚ ਵਾਧਾ ਕੇਂਦਰੀ ਬਜਟ 2018-19 ਵਿਚ ਐੱਮਐੱਸਪੀ ਨੂੰ ਅਖਿਲ ਭਾਰਤੀ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ &lsquoਤੇ ਨਿਰਧਾਰਤ ਕਰਨ ਦੇ ਐਲਾਨ ਦੇ ਅਨੁਰੂਪ ਹੈ। ਇਸ ਨਾਲ ਕਿਸਾਨਾਂ ਨੂੰ ਉਤਪਾਦਨ ਲਾਗਤ &lsquoਤੇ ਮਿਲਣ ਵਾਲੇ ਫਾਇਦਾ ਮੂੰਗ (61%) ਵਿਚ ਸਭ ਤੋਂ ਵੱਧ, ਇਸ ਦੇ ਬਾਅਦ ਬਾਜਰਾ (56%), ਮੱਕਾ (56%) ਅਤੇ ਅਰਹਰ (54%) ਵਿਚ ਹੋਵੇਗਾ। ਬਾਕੀ ਫਸਲਾਂ ਲਈ ਕਿਸਾਨਾਂ ਨੂੰ ਉਤਪਾਦਨ ਲਾਗਤ &lsquoਤੇ ਮਿਲਣ ਵਾਲਾ ਫਾਇਦਾ 50 ਫੀਸਦੀ ਰਹਿਣ ਦਾ ਅਨੁਮਾਨ ਹੈ।