ਸੰਕਟ ਵਿਚਾਲੇ ਰਾਹਤ ਭਰੀ ਖਬਰ, ਭਾਰਤ ਆ ਰਿਹਾ ਇੱਕ ਹੋਰ LPG ਟੈਂਕਰ

ਸਟ੍ਰੇਟ ਆਫ ਹੋਰਮੁਜ਼ ਤੋਂ ਭਾਰਤ ਲਈ ਚੰਗੀ ਖਬਰ ਮਿਲੀ ਹੈ। ਹੋਰਮੁਜ਼ ਪਾਰ ਕਰਕੇ ਇਕ ਹੋਰ LPG ਟੈਂਕਰ ਭਾਰਤ ਵਲ ਆ ਰਿਹਾ ਹੈ। MV Sunshine ਨੇ ਹੋਰਮੁਜ਼ ਪਾਰ ਕਰ ਲਿਆ ਹੈ ਤੇ ਉਹ ਹੁਣ ਭਾਰਤ ਵੱਲ ਵਧ ਰਿਹਾ ਹੈ। ਭਾਰਤੀ ਫੌਜ ਦੀ ਸੁਰੱਖਿਆ ਹੇਠ ਉਸ ਨੇ ਹੋਰਮੁਜ਼ ਨੂੰ ਪਾਰ ਕੀਤਾ ।

LPG ਟੈਂਕਰ MV Sunshine ਨੇ ਬੁੱਧਵਾਰ ਦੀ ਰਾਤ ਨੂੰ ਹੋਰਮੁਜ਼ ਨੂੰ ਪਾਰ ਕੀਤਾ। ਫਾਰਸ ਦੀ ਖਾੜੀ ਤੋਂ ਸੁਰੱਖਿਅਤ ਕੱਢੇ ਜਾਣ ਦੇ ਬਾਅਦ ਉਹ ਭਾਰਤ ਵੱਲ ਵਧ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤੀ ਫੌਜ ਸਣੇ ਕਈ ਏਜੰਸੀਆਂ ਭਾਰਤ ਵੱਲ ਵਧ ਰਹੇ LPG ਜਹਾਜ਼ ਨੂੰ ਸੁਰੱਖਇਆ ਦੇ ਰਹੀਆਂ ਹਨ। ਇਸ ਜਹਾਜ਼ ਵਿਚ ਕਿੰਨੀ LPG ਗੈਸ ਹੈ, ਇਸ ਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ। ਆਈਆਂ ਰੁਕਾਵਟਾਂ ਨੂੰ ਸਫਲਤਾਪੂਰਵਕ ਸੰਭਾਲਿਆ ਹੈ ਤੇ ਨਾਲ ਹੀ ਉਪਭੋਗਤਾਵਾਂ &lsquoਤੇ ਘੱਟ ਬੋਝ ਪੈਣਾ ਵੀ ਯਕੀਨੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਾਰਤ ਨੇ ਘਰੇਲੂ LPG ਉਤਪਾਦਨ ਵਿਚ ਭਾਰੀ ਵਾਧਾ ਕੀਤਾ ਹੈ।