'ਆਪ' ਛੱਡ ਭਾਜਪਾ 'ਚ ਗਏ Harbhajan Singh ਦੀ ਸੁਰੱਖਿਆ 'ਤੇ ਪੰਜਾਬ ਸਰਕਾਰ ਨੇ ਫੇਰਿਆ ਝਾੜੂ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਪੰਜਾਬ ਪੁਲੀਸ ਦੇ 23 ਮੁਲਾਜ਼ਮਾਂ ਦੀ ਤਾਇਨਾਤੀ 'ਤੇ ਸਵਾਲ ਉਠਾਉਣ ਦੇ ਇੱਕ ਦਿਨ ਬਾਅਦ, ਇਹ ਗੱਲ ਸਾਹਮਣੇ ਆਈ ਹੈ ਕਿ ਪਾਰਟੀ ਛੱਡਣ ਤੋਂ ਬਾਅਦ ਮਹਿਜ਼ ਇੱਕ ਦਿਨ ਵਿੱਚ ਕ੍ਰਿਕਟਰ ਦੀ ਸੁਰੱਖਿਆ Y ਤੋਂ ਵਧਾ ਕੇ Z ਕੀਤੀ ਗਈ ਅਤੇ ਫਿਰ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ।

ਅਪਰੈਲ 2026 ਵਿੱਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਤਾਇਨਾਤ ਕੀਤੇ ਸਨ।