ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਨਿਹੰਗ ਸਿੰਘਾਂ ਨੇ ਕੀਤਾ ਕਾਬੂ

ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੌਜਵਾਨਾਂ ਨੂੰ ਨਿਹੰਗ ਸਿੰਘਾਂ ਨੇ ਦਿੱਲੀ ਵਿਚ ਫੜ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਨਰੇਲਾ ਸਥਿਤ ਗੁਰਘਰ ਵਿਚ ਲਿਜਾ ਕੇ ਮੁਆਫੀ ਮੰਗਵਾਈ ਗਈ। ਨੌਜਵਾਨ ਨੇ ਕਿਹਾ ਕਿ ਉਸ ਦੇ ਮਨ ਵਿਚ ਕਿਸੇ ਵੀ ਧਰਮ ਪ੍ਰਤੀ ਕੋਈ ਨਫਰਤ ਨਹੀਂ ਹੈ ਤੇ ਉਸ ਤੋਂ ਗਲਤੀ ਹੋਈ ਹੈ।
ਨੌਜਵਾਨ ਦਾ ਆਪਣੇ ਨਾਲ ਪੜ੍ਹਦੇ ਇੱਕ ਸਿੱਖ ਵਿਦਿਆਰਥੀ ਨਾਲ ਝਗੜਾ ਹੋਇਆ ਸੀ। ਛੇ ਦਿਨ ਪਹਿਲਾਂ ਨੌਜਵਾਨ ਨੇ ਇੰਸਟਾਗ੍ਰਾਮ &lsquoਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜੋ ਨਿਹੰਗ ਸਿੰਘਾਂ ਤੱਕ ਪਹੁੰਚਿਆ ਸੀ। ਦੋ ਦਿਨ ਪਹਿਲਾਂ, ਦਿੱਲੀ ਨਿਵਾਸੀ ਨਿਹੰਗ ਸਿੰਘ ਜਸਵਿੰਦਰ ਸਿੰਘ ਨੇ ਇੰਸਟਾਗ੍ਰਾਮ &lsquoਤੇ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਦਾ ਪਤਾ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐਤਵਾਰ ਨੂੰ ਨਿਹੰਗ ਸਿੰਘਾਂ ਨੇ ਨੌਜਵਾਨ ਨਾਲ ਸੰਪਰਕ ਕੀਤਾ।
ਨੌਜਵਾਨ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸਨੇ ਜੋ ਕਿਹਾ ਸੀ ਉਹ ਗਲਤ ਸੀ ਅਤੇ ਉਸ ਨੂੰ ਇਸਦਾ ਪਛਤਾਵਾ ਹੈ। ਉਸ ਦੇ ਮਨ ਜਾਂ ਦਿਲ ਵਿੱਚ ਕਿਸੇ ਵੀ ਧਰਮ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਉਸ ਨੇ ਕਿਹਾ ਕਿ ਉਹ ਇਸ ਸਮੇਂ ਗੁਰਦੁਆਰੇ ਵਿੱਚ ਖੜ੍ਹਾ ਹੈ ਅਤੇ ਜੇ ਉਸਨੇ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕੋਈ ਅਪਸ਼ਬਦ ਬੋਲਿਆ ਹੈ, ਤਾਂ ਉਸਨੇ ਉਨ੍ਹਾਂ ਲਈ ਦਿਲੋਂ ਮੁਆਫ਼ੀ ਮੰਗਦਾ ਹੈ। ਉਹ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਦੁਹਰਾਏਗਾ।