ਪੰਜਾਬੀ ਨੌਜਵਾਨ ਦਾ ਜਰਮਨੀ ‘ਚ ਕਤਲ, ਮੰਦਿਰ ਦੀ ਪ੍ਰਧਾਨਗੀ ਦੇ ਝਗੜੇ ਨੂੰ ਸੁਲਝਾਉਣ ਗਿਆ ਸੀ ਮ੍ਰਿਤਕ

ਕਪੂਰਥਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਜਰਮਨੀ ਵਿਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਵਿੰਦਰ ਲਗਭਗ 10 ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਲਈ ਜਰਮਨੀ ਗਿਆ ਸੀ।
ਰਾਜਵਿੰਦਰ ਨੂੰ 2 ਕੁ ਦਿਨ ਪਹਿਲਾਂ ਪਤਾ ਲੱਗਾ ਕਿ ਜਰਮਨੀ ਵਿਚ ਹਰਿਆਣੇ ਦੇ ਕੁਝ ਨੌਜਵਾਨਾਂ ਵੱਲੋਂ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਹ ਉਸ ਝਗੜੇ ਨੂੰ ਸੁਲਝਾਉਣ ਲਈ ਗਿਆ ਸੀ ਪਰ ਹਰਿਆਣਾ ਦੇ 4 ਨੌਜਵਾਨਾਂ ਨੇ ਰਾਜਵਿੰਦਰ &lsquoਤੇ ਹਮਲਾ ਕਰ ਦਿੱਤਾ ਤੇ ਹਮਲੇ &lsquoਚ ਰਾਜਵਿੰਦਰ ਦੇ ਸਿਰ &lsquoਤੇ ਗੰਭੀਰ ਸੱਟਾਂ ਲੱਗੀਆਂ ਸਨ।
ਰਾਜਵਿੰਦਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ ਜਿਥੇ 2 ਦਿਨ ਬਾਅਦ ਨੌਜਵਾਨ ਦੀ ਹਸਪਤਾਲ &lsquoਚ ਮੌਤ ਹੋ ਗਈ। ਰਾਜਵਿੰਦਰ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤੇ ਜਾਂ ਉਨ੍ਹਾਂ ਨੂੰ ਜਰਮਨੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: