Canada ‘ਚ ਬੇੜੀ ਡੁੱਬਣ ਕਾਰਨ ਮਲਾਹ ਲਾਪਤਾ ਤਿੰਨੇ ਸਵਾਰ ਤੈਰ ਕੇ ਕੰਢੇ ਲੱਗੇ

ਵੈਨਕੂਵਰ ਤੋਂ 140 ਕਿਲੋਮੀਟਰ ਉੱਤਰੀ ਪਾਸੇ ਵੱਲ ਕੁਇਜ਼ਨਲ ਦੇ ਕੋਲ ਸਟੋਨੀ ਲੇਕ &lsquoਚ ਤੂਫ਼ਾਨੀ ਹਨੇਰੀ ਕਾਰਨ ਬੇੜੀ ਪਲਟ ਗਈ, ਜਿਸ ਕਾਰਨ ਮਲਾਹ ਅਤੇ ਤਿੰਨੇ ਸਵਾਰ ਡੂੰਘੇ ਪਾਣੀ &lsquoਚ ਡਿੱਗ ਗਏ। ਤਿੰਨੇ ਸਵਾਰ ਤੈਰਨਾ ਜਾਣਦੇ ਹੋਣ ਕਰਕੇ ਉਹ ਥੋੜ੍ਹੀ ਦੂਰ ਕਿਨਾਰੇ ਜਾ ਲੱਗੇ ਅਤੇ ਉਨ੍ਹਾਂ ਦੀ ਜਾਨ ਬਚ ਗਈ, ਪਰ 17 ਸਾਲਾਂ ਦੇ ਮਲਾਹ ਦਾ ਕੋਈ ਪਤਾ ਨਹੀਂ ਲੱਗਾ।

ਕੁਇਜ਼ਨਲ ਪੁਲੀਸ ਦੇ ਸਟਾਫ਼ ਸਾਰਜੈਂਟ ਕ੍ਰਿਸ ਕਲਾਰਕ ਅਨੁਸਾਰ, ਨਾਬਾਲਗ ਮਲਾਹ ਦੀ ਭਾਲ ਵਿੱਚ ਗੋਤਾਖੋਰਾਂ ਦੀ ਮਦਦ ਲਈ ਗਈ ਹੈ, ਪਰ 12 ਘੰਟੇ ਬਾਅਦ ਤੱਕ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਲਾਪਤਾ ਮਲਾਹ ਸਮੇਤ ਕਿਸੇ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ, ਪਰ ਉਸ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।