🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਪਹਿਲੀ ਇੰਟਰਨੈਸ਼ਨਲ ਵਿਰਸਾ ਸੰਭਾਲ ਗੱਤਕਾ ਚੈਪੀਂਅਨਸ਼ਿਪ ਸੰਤਬਰ 12 ਨੂੰ

📅 Published: 10 Aug 2026 09:23 am • 👁️ Views: 43
ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਪਹਿਲੀ ਇੰਟਰਨੈਸ਼ਨਲ ਵਿਰਸਾ ਸੰਭਾਲ ਗੱਤਕਾ ਚੈਪੀਂਅਨਸ਼ਿਪ ਸੰਤਬਰ 12 ਨੂੰ
ਖੇਡ ਜੱਥੇਬੰਦੀ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਚੇਅਰਮੈਨ ਸ. ਕਲਵਿੰਦਰ ਸਿੰਘ ਤੇ ਪ੍ਰਧਾਨ ਗੱਤਕਾ ਫੈਡਰੇਸ਼ਨ ਯੂ.ਐਸ.ਏ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਵਲੋਂ ਇਸ ਜਾਣਕਾਰੀ ਸਾਂਝੀ ਕੀਤੀ ਗਈ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਗੁਰੁਦੁਆਰਾ ਸਿੱਖ ਸੰਗਤ, ਯੂਲ਼ਸ, ਟੈਕਸਸ ਦੇ ਉਚੇਚੇ ਸਹਿਯੋਗ ਸਦਕਾ ਪਹਿਲਾ ਇੰਟਰਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਮਿਤੀ 12 ਸੰਤਬਰ ਦਿਨ ਸ਼ਨੀਵਾਰ ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਉਲੀਕੀ ਜਾਣੀ ਹੈ। ਇਸ ਮੌਕੇ ਵਿਸਤਾਰ ਵਿੱਚ ਜਾਣਕਾਰੀ ਦਿੰਦਿਆ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਵਲੋਂ ਦਸਿੱਆਂ ਗਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਹੀ ਚੈਂਪੀਅਨਸ਼ਿਪ ਤੋਂ ਇੱਕ ਦਿਨ ਪਹਿਲਾਂ ਮਿਤੀ 11 ਸੰਤਬਰ ਨੂੰ ਪਹਿਲੀ ਵਾਰੀ ਇੰਟਰਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਵੀ ਆਯੋਜਿਤ ਕੀਤਾ ਜਾਣਾ ਹੈ ਜਿਸ ਵਿੱ

ਸ. ਸਵਰਨਜੀਤ ਸਿੰਘ ਖਾਲਸਾ ਪਹਿਲੇ ਸਿੱਖ ਮੇਅਰ ਨੋਰਵਿੱਚ ਸ਼ਹਿਰ ਕਨਕੈਟੀਕਟ ਅਤੇ ਸ. ਹਿੰਮਤ ਸਿੰਘ ਕੁਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਨਿਉਯਾਰਕ- ਵਿਸ਼ਵ ਦੇ ਸਮੂਹ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਦੀ ਨੁਮਾਇੰਦਾ
ਖੇਡ ਜੱਥੇਬੰਦੀ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਚੇਅਰਮੈਨ ਸ. ਕਲਵਿੰਦਰ ਸਿੰਘ ਤੇ ਪ੍ਰਧਾਨ ਗੱਤਕਾ ਫੈਡਰੇਸ਼ਨ ਯੂ.ਐਸ.ਏ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਵਲੋਂ ਇਸ ਜਾਣਕਾਰੀ ਸਾਂਝੀ ਕੀਤੀ ਗਈ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਗੁਰੁਦੁਆਰਾ ਸਿੱਖ ਸੰਗਤ, ਯੂਲ਼ਸ, ਟੈਕਸਸ ਦੇ ਉਚੇਚੇ ਸਹਿਯੋਗ ਸਦਕਾ ਪਹਿਲਾ ਇੰਟਰਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਮਿਤੀ 12 ਸੰਤਬਰ ਦਿਨ ਸ਼ਨੀਵਾਰ ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਉਲੀਕੀ ਜਾਣੀ ਹੈ।
ਇਸ ਮੌਕੇ ਵਿਸਤਾਰ ਵਿੱਚ ਜਾਣਕਾਰੀ ਦਿੰਦਿਆ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਵਲੋਂ ਦਸਿੱਆਂ ਗਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਹੀ ਚੈਂਪੀਅਨਸ਼ਿਪ ਤੋਂ ਇੱਕ ਦਿਨ ਪਹਿਲਾਂ ਮਿਤੀ 11 ਸੰਤਬਰ ਨੂੰ ਪਹਿਲੀ ਵਾਰੀ ਇੰਟਰਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਵੀ ਆਯੋਜਿਤ ਕੀਤਾ ਜਾਣਾ ਹੈ ਜਿਸ ਵਿੱਚ ਗੱਤਕਾ ਰੈਫਰੀਆਂ, ਜੱਜਾਂ ਅਤੇ ਆਫੀਸਿਅਲਜ ਨੂੰ ਗੱਤਕੇ ਦੀ ਤਕਨੀਕੀ ਮੁਹਾਰਿਤ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਹੋਣ ਵਾਲੀ ਗੱਤਕਾ ਚੈਂਪੀਅਨਸ਼ਿਪਾਂ ਅਤੇ ਸਥਾਨਿਕ ਮੁਕਾਬਲਿਆਂ ਲਈ ਨਿਪੁੰਨ ਰੈਫਰੀ ਤਿਆਰ ਕੀਤੇ ਜਾ ਸਕਣ ਅਤੇ ਸਮੂ੍ਹਹ ਗੱਤਕਾ ਆਫੀਸਿਅਲਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾ ਸਕੇ। ਉਹਨਾਂ ਦਸਿੱਆਂ ਕਿ ਵੱਖ-ਵੱਖ ਸਮਿਆਂ ਦੌਰਾਨ ਗੱਤਕਾ ਰਿਫਰੈਸ਼ਰ ਕੋਰਸ ਅਤੇ ਵਰਕਸ਼ਾਪਾ ਰਾਂਹੀ ਗੱਤਕੇ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ।
ਗੱਤਕਾ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆ ਚੈਂਪੀਅਨਸ਼ਿਪ ਦੇ ਕੂਆਰਡੀਨੇਟਰ ਸ. ਗੁਰਦੀਪ ਸਿੰਘ ਅਤੇ ਗੁਰਵੀਰ ਸਿੰਘ ਨੇ ਦਸਿੱਆ ਕਿ ਗੁਰੁਦੁਆਰਾ ਸਿੱਖ ਸੰਗਤ, ਯੂਲ਼ਸ, ਟੈਕਸਸ ਦੀ ਸਮੁੱਚੀ ਪ੍ਰੰਬਧਕ ਕਮੇਟੀ ਅਤੇ ਲੋਕਲ ਸੰਗਤ ਵਲੋਂ ਇਸ ਸਬੰਧੀ ਭਰਪੂ੍ਰਰ ਸਹਿਯੋਗ ਦਿੱਤਾ ਜਾ ਰਿਹਾ ਹੈ।ਕਿਉਂਕਿ ਇਹੋ ਜਿਹਾ ਉਪਰਾਲਾ ਪਹਿਲੀ ਵਾਰੀ ਕਿੱਤਾ ਜਾ ਰਿਹਾ ਹੈ।ਉਹਨਾਂ ਦਸਿੱਆ ਕਿ ਇਸ ਚੈਂਪੀਅਨਸ਼ਿਫ ਵਿੱਚ ਵੱਖ-ਵੱਖ ਉਮਰ ਵਰਗ ਦੇ ਤਿੰਨ ਵੱਖ-ਵੱਖ ਮੁਕਾਬਲੇ ਕਾਰਵਾਏ ਜਾਣਗੇ ਜਿਸਦੇ ਤਹਿਤ ਉਮਰ ਵਰਗ 14 ਸਾਲ ਦੇ ਵਿੱਚ ਪ੍ਰਦਰਸ਼ਨੀ ਅਤੇ ਸਿੰਗਲ -ਸੋਟੀ ਫਾਈਟ ਇਵੇਂਟ ਵਿੱਚ ਕ੍ਰਮਵਾਰ ਉਮਰ ਵਰਗ 17,21 ਅਤੇ 25 ਸਾਲ ਦੇ ਸਿੰਘ ਅਤੇ ਕੋਰ
ਦੇ ਮੁਕਾਬਲੇ ਹੋਣਗੇ।ਉਹਨਾਂ ਦਸਿੱਆਂ ਕਿ ਮੋਕੇ ਸ. ਸਵਰਨਜੀਤ ਸਿੰਘ ਖਾਲਸਾ ਪਹਿਲੇ ਸਿੱਖ ਮੇਅਰ ਨੋਰਵਿੱਚ ਸ਼ਹਿਰ ਕਨਕੈਟੀਕਟ ਅਤੇ ਸ. ਹਿੰਮਤ ਸਿੰਘ ਕੁਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਵਿਸ਼ੇਸ ਮਹਿਮਾਨ
ਵਜੋਂ ਸ਼ਿਰਕਤ ਕਰਨਗੇ ਅਤੇ ਚੈਪੀਅਨਸ਼ਿਪ ਦੇ ਜੇਤੂਆਂ ਨੁੰ ਇਨਾਮ ਵੀ ਵੰਡਣਗੇ। ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਦੀਪ ਸਿੰਘ ਨੇ ਦਸਿਆਂ ਕਿ ਇਹਨਾਂ ਗੱਤਕਾ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਜਾਰੀ ਕੀਤੇ ਨਿਯਮ ਲਾਗੂ ਹੋਣਗੇ ਤੇ ਸਮੁਚੀ ਰੈਫਰੀ ਤੇ ਜੱਜਮੈਂਟ ਕੌਂਸਲ ਇਹਨਾਂ ਮਾਨਤਾ ਪ੍ਰਾਪਤ ਨਿਯਮਾਂ ਨੂੰ ਇੰਨ- ਵਿੰਨ ਲਾਗੂ ਕਰਨਾ ਯਕੀਨੀ ਬਣਾਵੇਗੀ।
ਇਸ ਮੋਕੇ ਉਹਨਾਂ ਨਾਲ ਸ. ਕਲਵਿੰਦਰ ਸਿੰਘ ਗੱਤਕਾ ਫੈਡਰੇਸ਼ਨ ਯੂ.ਐਸ.ਏ, ਕੈਲੇਫੋਰਨੀਆਂ, ਕਰਨਵੀਰ ਸਿੰਘ ਮਾਲਟਨ, ਲਵਪ੍ਰੀਤ ਸਿੰਘ ਅਮਨ ਸਸਕਾਟੂਨ, ਸ. ਗਗਨਦੀਪ ਸਿੰਘ ਬਰੇਲੀ ਫਾਈਨੈਂਸ਼ ਸੈਕਟਰੀ ਤੇ ਟੂਰਨਾਮੈਂਟ ਕੁਆਰਡੀਨੇਟਰ ਅਮਰੀਕਾ, ਗੁਰਪ੍ਰੀਤ ਸਿੰਘ ਪਟਿਆਲਾ, ਸ. ਸੁਜਾਨ ਸਿੰਘ ਤੇ ਸ. ਜਸਕੀਰਤ ਸਿੰਘ, ਹਰਭਜਨ ਸਿੰਘ ਨਾਰਥ ਕੈਰੋਲੀਨਾ, ਜਸਵੇਦ ਸਿੰਘ ਨਿਉਯਾਰਕ,ਸ. ਬਲਜਿੰਦਰ ਸਿੰਘ ਸਾਰੇ ਸੀਨੀਅਰ ਕੌਚ ਤੇ ਰੈਫਰੀ ਨਿਉਯਾਰਕ ਅਤੇ ਬੀਬਾ ਸਰਬਜੀਤ ਕੌਰ ਸਿੱਖ ਚਿੰਤਕ ਵੀ ਹਾਜਿਰ ਸਨ।