🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਅਮਰੀਕਾ ‘ਚ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਲਈ ‘ਗ੍ਰੇਸ ਪੀਰੀਅਡ’ ਨਿਯਮ ਹੋ ਸਕਦੈ ਖਤਮ!

📅 Published: 11 Aug 2026 06:29 am • 👁️ Views: 35
ਅਮਰੀਕਾ ‘ਚ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਲਈ ‘ਗ੍ਰੇਸ ਪੀਰੀਅਡ’ ਨਿਯਮ ਹੋ ਸਕਦੈ ਖਤਮ!
ਵਾਸ਼ਿੰਗਟਨ- ਅਮਰੀਕਾ ਵਿਚ ਗੈਰ-ਪ੍ਰਵਾਸੀ ਵੀਜ਼ਾ ‘ਤੇ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਲਈ ਆਉਣ ਵਾਲਾ ਸਮਾਂ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਇੱਕ ਅਜਿਹੇ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਤਹਿਤ ਨੌਕਰੀ ਜਾਣ ਤੋਂ ਬਾਅਦ ਮਿਲਣ ਵਾਲੀ 60 ਦਿਨਾਂ ਦੀ ਮੌਜੂਦਾ ‘ਗ੍ਰੇਸ ਪੀਰੀਅਡ’ (ਛੋਟ ਦਾ ਸਮਾਂ) ਦੀ ਸਹੂਲਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਇਹ ਬਦਲਾਅ ਲਾਗੂ ਹੁੰਦਾ ਹੈ, ਤਾਂ ਪ੍ਰਭਾਵਿਤ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਦਾ ਮੌਕਾ ਮਿਲਣ ਦੀ ਬਜਾਏ ਤੁਰੰਤ ਅਮਰੀਕਾ ਛੱਡਣਾ ਪਵੇਗਾ। ਸਾਲ 2017 ਵਿਚ

ਵਾਸ਼ਿੰਗਟਨ- ਅਮਰੀਕਾ ਵਿਚ ਗੈਰ-ਪ੍ਰਵਾਸੀ ਵੀਜ਼ਾ &lsquoਤੇ ਕੰਮ ਕਰ ਰਹੇ ਵਿਦੇਸ਼ੀ ਕਰਮਚਾਰੀਆਂ ਲਈ ਆਉਣ ਵਾਲਾ ਸਮਾਂ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਇੱਕ ਅਜਿਹੇ ਪ੍ਰਸਤਾਵ &lsquoਤੇ ਵਿਚਾਰ ਕਰ ਰਿਹਾ ਹੈ, ਜਿਸ ਤਹਿਤ ਨੌਕਰੀ ਜਾਣ ਤੋਂ ਬਾਅਦ ਮਿਲਣ ਵਾਲੀ 60 ਦਿਨਾਂ ਦੀ ਮੌਜੂਦਾ &lsquoਗ੍ਰੇਸ ਪੀਰੀਅਡ&rsquo (ਛੋਟ ਦਾ ਸਮਾਂ) ਦੀ ਸਹੂਲਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਇਹ ਬਦਲਾਅ ਲਾਗੂ ਹੁੰਦਾ ਹੈ, ਤਾਂ ਪ੍ਰਭਾਵਿਤ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਦਾ ਮੌਕਾ ਮਿਲਣ ਦੀ ਬਜਾਏ ਤੁਰੰਤ ਅਮਰੀਕਾ ਛੱਡਣਾ ਪਵੇਗਾ।
ਸਾਲ 2017 ਵਿਚ ਬਣਾਏ ਗਏ ਨਿਯਮਾਂ ਅਨੁਸਾਰ, ਜੇਕਰ ਕਿਸੇ ਵਿਦੇਸ਼ੀ ਕਰਮਚਾਰੀ ਦੀ ਨੌਕਰੀ ਉਸਦੇ ਰਹਿਣ ਦੀ ਇਜਾਜ਼ਤ ਖ਼ਤਮ ਹੋਣ ਤੋਂ ਪਹਿਲਾਂ ਚਲੀ ਜਾਂਦੀ ਹੈ, ਤਾਂ ਉਸ ਨੂੰ ਅਤੇ ਉਸਦੇ ਆਸ਼ਰਿਤਾਂ ਨੂੰ ਅਮਰੀਕਾ &lsquoਚ ਰਹਿਣ ਲਈ 60 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਇਹ ਸਮਾਂ ਇਸ ਲਈ ਦਿੱਤਾ ਗਿਆ ਸੀ, ਤਾਂ ਜੋ ਕਰਮਚਾਰੀ ਕੋਈ ਹੋਰ ਨੌਕਰੀ ਲੱਭ ਸਕੇ ਜਾਂ ਆਪਣੇ ਰਿਹਾਇਸ਼ੀ ਰੁਤਬੇ ਵਿਚ ਬਦਲਾਅ ਕਰ ਸਕੇ।
ਇਸ ਪ੍ਰਸਤਾਵਿਤ ਬਦਲਾਅ ਦਾ ਅਸਰ ਕਈ ਅਹਿਮ ਵੀਜ਼ਾ ਸ਼੍ਰੇਣੀਆਂ &lsquoਤੇ ਪਵੇਗਾ, ਜਿਨ੍ਹਾਂ ਵਿਚ ਐੱਚ-1ਬੀ, ਐੱਲ-1, ਓ-1, ਈ-1, ਈ-2, ਈ-3, ਐੱਚ-1ਬੀ1 ਅਤੇ ਟੀ.ਐਨ ਵੀਜ਼ਾ ਧਾਰਕ ਸ਼ਾਮਲ ਹਨ।
ਇਹ ਫੈਸਲਾ ਖਾਸ ਕਰਕੇ ਭਾਰਤੀਆਂ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅੰਕੜਿਆਂ ਅਨੁਸਾਰ, ਸਾਲ 2024 ਦੇ ਵਿੱਤੀ ਵਰ੍ਹੇ ਵਿਚ 71 ਫੀਸਦੀ ਐੱਚ-1ਬੀ ਵੀਜ਼ਾ ਧਾਰਕ ਭਾਰਤੀ ਸਨ। ਅਮਰੀਕਾ ਵਿਚ ਲਗਭਗ 52 ਲੱਖ (5.2 ਮਿਲੀਅਨ) ਭਾਰਤੀ-ਅਮਰੀਕੀ ਰਹਿੰਦੇ ਹਨ ਅਤੇ ਇਸ ਪ੍ਰਸਤਾਵ ਦੇ ਲਾਗੂ ਹੋਣ ਨਾਲ ਹਜ਼ਾਰਾਂ ਪਰਿਵਾਰਾਂ &lsquoਤੇ ਤਲਵਾਰ ਲਟਕ ਸਕਦੀ ਹੈ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਦੇ ਇਸ ਪ੍ਰਸਤਾਵ ਦੀ ਇਸ ਵੇਲੇ &lsquoਫੈਡਰਲ ਆਫਿਸ ਆਫ ਮੈਨੇਜਮੈਂਟ ਐਂਡ ਬਜਟ&rsquo ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਅਜੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਉਪਲਬਧ ਨਹੀਂ ਹੈ, ਪਰ ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗ੍ਰੇਸ ਪੀਰੀਅਡ ਹਟਾਇਆ ਜਾਂਦਾ ਹੈ, ਤਾਂ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਜਾਂਦੇ ਹੀ ਤੁਰੰਤ ਦੇਸ਼ ਛੱਡਣ ਲਈ ਮਜਬੂਰ ਹੋਣਾ ਪਵੇਗਾ।