🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਮੇਲਾ ਲੁੱਟਿਆ ਸਰਬਜੀਤ ਬੁੱਗਾ ਮਨਪ੍ਰੀਤ ਨੇ ਵਿਧਾਇਕ ਲਾਡੀ ਪਹੁੰਚੇ_ਬੁੱਜਿਆਂਵਾਲੀ ਮੇਲਾ

📅 Published: 13 Aug 2026 05:34 am • 👁️ Views: 23

  ਸੰਤ ਮਨੀਦਾਸ ਜੀ ਦੀ ਯਾਦ ਇਸ ਸਾਲ ਵੀ ਸਮੂਹ ਪਿੰਡ ,ਸਰਪੰਚ ਗੁਰਦੀਪ ਸਿੰਘ ਬਾਬਾ,ਰਾਜਨੇਤਾ ਗੁਰਵਿੰਦਰ ਸਿੰਘ ,ਬਲਵਿੰਦਰ ਰਾਜੂ,ਕਰਨ ਕੰਨੀ ਤੇ ਮੇਲਾ ਕਮੇਟੀ ਦੀ ਸਰਗਰਮੀ ਨੇ ਧੂਮ ਧਾਮ ਨਾਲ ਮਨਾਇਆ।ਸਾਬਕਾ ਵਿਧਾਇਕ ਤੇ ਆਪ ਪੰਜਾਬ ਦੇ ਬਲਵਿੰਦਰ ਸਿੰਘ ਲਾਡੀ ਮੁੱਖ ਮਹਿਮਾਨ ਆਏ ਤੇ ਵਿਰਸੇ ਤੇ ਗੱਲ ਕਰਦੇ ਪਿੰਡ ਲਈ ਪੰਜ ਲੱਖ ਅਗਲੇ ਹਫਤੇ ਦੇਣ ਦਾ ਐਲਾਨ ਕੀਤਾ।ਲਗਾਤਾਰ ਚਾਰ ਘੰਟੇ ਸਰਬਜੀਤ ਬੁੱਗਾ ਮਨਪ੍ਰੀਤ ਨੇ ਦੋਗਾਣੇ ਗਾਣੇ ਗਾ ਮੇਲਾ ਲੁੱਟ ਲਿਆ।ਪੁਰਾਣੇ ਗੀਤ ਬਾਅਦ ਚ ਨਵੇਂ ਗੀਤ ਗਾ ਦੁਨੀਆਂ ਨਚਾ ਦਿੱਤੀ।ਇਸ ਤੋਂ ਪਹਿਲਾਂ ਨੇਹਲਾ ਮਾਣਕ,ਸਾਗਰ ,ਪੂਜਾ ਨੇ ਰੰਗ ਬੰਨ੍ਹਿਆ।ਲਾਈਵ ਚਲੇ ਮੇਲੇ ਲਈ ਪ੍ਰੀਤ ਰਾਜਾ ਨੇ ਐਂਕਰਿੰਗ ਕੀਤੀ।ਚੌਧਰੀ ਵਾਲ ਤੋਂ ਰਾਜਾ,ਨੱਤ ,ਘੱਸ ਕਲੇਰ ਤੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਪਹੁੰਚ ਦੱਸ ਦਿੱਤਾ ਕਿ ਬੁੱਜਿਆਂਵਾਲੀ ਦਾ ਇਹ ਮੇਲਾ ਕਿੰਨਾ ਵੱਡਾ ਤੇ ਯਾਦਗਾਰ ਮੇਲਾ ਸੰਤ ਮਨੀਦਾਸ ਜੀ ਦੀ ਕਿਰਪਾ ਨਾਲ ਹੈ।_ਅੰਮ੍ਰਿਤ ਪਵਾਰ।