🏛️ Historic Archive: You are viewing the original Panjab Times legacy website layout preserved in its authentic HTML format. ✨ Visit New Punjab Times Website →
Preserved Edition • Panjab Times

ਬਰਤਾਨੀਆ ’ਚ ਗਰਮੀ ਨੇ ਤੋੜੇ ਰਿਕਾਰਡ, ਪਾਰਾ 38.1 ਡਿਗਰੀ ’ਤੇ ਪੁੱਜਾ 38.1 ਡਿਗਰੀ ਤਾਪਮਾਨ ਦਰਜ, ਸਾਲ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ

📅 Published: 13 Aug 2026 09:57 am • 👁️ Views: 23

 ਲੈਸਟਰ(ਇੰਗਲੈਂਡ), 13 ਅਗਸਤ(ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਜਾਰੀ ਭਿਆਨਕ ਗਰਮੀ ਨੇ ਅੱਜ ਇਕ ਹੋਰ ਰਿਕਾਰਡ ਕਾਇਮ ਕਰ ਦਿੱਤਾ। ਤਾਪਮਾਨ ਅਸਥਾਈ ਤੌਰ &rsquoਤੇ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਸਾਲ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਬਣ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੰਕੜਿਆਂ ਦੀ ਅੰਤਿਮ ਪੁਸ਼ਟੀ ਹੋਣ &rsquoਤੇ ਇਹ ਬਰਤਾਨੀਆ ਦੇ ਮੌਸਮੀ ਰਿਕਾਰਡ ਵਿਚ ਪੰਜਵਾਂ ਸਭ ਤੋਂ ਗਰਮ ਦਿਨ ਹੋਵੇਗਾ।

ਇਸ ਤੋਂ ਪਹਿਲਾਂ 26 ਜੂਨ ਨੂੰ ਨਾਰਫੋਕ ਦੇ ਲਿੰਗਵੁੱਡ ਵਿਖੇ 38 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਬਰਤਾਨੀਆ ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੈ ਜਦੋਂ ਇਕੋ ਸਾਲ ਦੌਰਾਨ ਤਾਪਮਾਨ ਦੋ ਵਾਰ 38 ਡਿਗਰੀ ਤੱਕ ਪੁੱਜਿਆ ਹੈ। ਇਸ ਤੋਂ ਪਹਿਲਾਂ ਅਜਿਹਾ 2022 ਵਿਚ ਹੋਇਆ ਸੀ।
ਇੰਗਲੈਂਡ ਦੇ ਵੱਡੇ ਹਿੱਸੇ ਵਿਚ ਅਤਿ ਦੀ ਗਰਮੀ ਨੂੰ ਲੈ ਕੇ ਐਂਬਰ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਿਕ ਦੇਸ਼ ਦੇ ਕਈ ਇਲਾਕੇ ਇਸ ਵੇਲੇ ਸਾਲ ਦੀ ਪੰਜਵੀਂ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਹਨ।
ਲਗਾਤਾਰ ਪੈ ਰਹੀ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਸੋਕੇ ਦੀ ਸਥਿਤੀ ਵੀ ਗੰਭੀਰ ਹੋ ਰਹੀ ਹੈ। ਇੰਗਲੈਂਡ ਦਾ 71.3 ਫ਼ੀਸਦੀ ਹਿੱਸਾ ਅਤੇ ਪੂਰਾ ਵੇਲਜ਼ ਸੋਕੇ ਦੀ ਲਪੇਟ ਵਿਚ ਦੱਸਿਆ ਗਿਆ ਹੈ, ਜਦਕਿ 2 ਕਰੋੜ 70 ਲੱਖ ਤੋਂ ਵੱਧ ਲੋਕ ਪਾਣੀ ਦੀ ਵਰਤੋਂ ਸਬੰਧੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ।
ਦੂਜੇ ਪਾਸੇ ਉੱਤਰੀ ਆਇਰਲੈਂਡ ਲਈ ਗਰਜ-ਚਮਕ ਅਤੇ ਭਾਰੀ ਮੀਂਹ ਦੀ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੁਝ ਥਾਵਾਂ &rsquoਤੇ ਤੇਜ਼ ਮੀਂਹ ਦੇ ਨਾਲ ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਭਿਆਨਕ ਗਰਮੀ ਦਾ ਅਸਰ ਸਿਹਤ ਸੇਵਾਵਾਂ &rsquoਤੇ ਵੀ ਪੈ ਰਿਹਾ ਹੈ। ਇੰਗਲੈਂਡ ਦੇ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿਚ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਵੀ ਬੇਹੱਦ ਗਰਮੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਮਾਹਿਰਾਂ ਅਨੁਸਾਰ ਸ਼ੁੱਕਰਵਾਰ ਤੋਂ ਉੱਤਰ-ਪੱਛਮੀ ਹਵਾਵਾਂ ਚੱਲਣ ਨਾਲ ਤਾਪਮਾਨ ਵਿਚ ਕੁਝ ਕਮੀ ਆਉਣ ਦੀ ਉਮੀਦ ਹੈ। ਹਾਲਾਂਕਿ ਮਿਡਲੈਂਡਜ਼, ਈਸਟ ਐਂਗਲੀਆ ਅਤੇ ਦੱਖਣੀ ਇੰਗਲੈਂਡ ਦੇ ਕਈ ਇਲਾਕਿਆਂ ਵਿਚ ਤਾਪਮਾਨ ਅਜੇ ਵੀ 30 ਤੋਂ 34 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ। ਐਤਵਾਰ ਤੱਕ ਦੱਖਣ-ਪੂਰਬੀ ਇੰਗਲੈਂਡ ਵਿਚ ਵੱਧ ਤੋਂ ਵੱਧ ਤਾਪਮਾਨ ਕਰੀਬ 26 ਡਿਗਰੀ ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲੰਮੇ ਸਮੇਂ ਤੋਂ ਜਾਰੀ ਸੋਕੇ ਨੂੰ ਖ਼ਤਮ ਕਰਨ ਲਈ ਕੁਝ ਦਿਨਾਂ ਦੀ ਬਾਰਿਸ਼ ਕਾਫ਼ੀ ਨਹੀਂ ਹੋਵੇਗੀ ਅਤੇ ਪਾਣੀ ਦੇ ਸਰੋਤਾਂ ਨੂੰ ਮੁੜ ਆਮ ਪੱਧਰ &rsquoਤੇ ਆਉਣ ਲਈ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਲਗਾਤਾਰ ਔਸਤ ਤੋਂ ਵੱਧ ਮੀਂਹ ਦੀ ਲੋੜ ਪੈ ਸਕਦੀ ਹੈ।