ਉਤਰਾਖੰਡ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਚਮੋਲੀ ਜ਼ਿਲ੍ਹੇ ਵਿੱਚ ਇੱਕ ਸੁਰੰਗ ਵਿੱਚ ਪਾਣੀ ਭਰ ਗਿਆ ਤੇ ਉੱਥੇ ਕੰਮ ਕਰ ਰਹੇ 18 ਮਜ਼ਦੂਰ ਅੰਦਰ ਫਸ ਗਏ ਹਨ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਬਚਾਉਣ ਲਈ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਗੰਗਾ ਨਦੀ ਦਾ ਪਾਣੀ ਵਧਣ ਕਾਰਨ ਘਾਟਾਂ ਦੀਆਂ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਹਰੀਸ਼ਚੰਦਰ ਘਾਟ &rsquoਤੇ ਸਵਿਧਾ ਸਥਾਨ ਵੀ ਪਾਣੀ ਹੇਠ ਆ ਗਿਆ ਹੈ, ਜਿਸ ਕਾਰਨ ਮਜਬੂਰੀਵੱਸ ਘਾਟ ਦੀਆਂ ਉੱਪਰਲੀਆਂ ਪੌੜੀਆਂ 'ਤੇ ਚਿਤਾਵਾਂ ਜਲਾਉਣੀਆਂ ਪੈ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਆਪਣੇ ਪਿਆਰਿਆਂ ਦਾ ਸਸਕਾਰ ਕਰਨ ਲਈ 2 ਤੋਂ 3 ਘੰਟੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਨਾਓ ਵਿੱਚ ਹੜ੍ਹ ਵਰਗੇ ਹਾਲਾਤ ਕਾਰਨ ਸੜਕਾਂ 'ਤੇ ਕਿਸ਼ਤੀਆਂ ਚਲਾਉਣੀਆਂ ਪਈਆਂ ਹਨ ਅਤੇ ਦੇਹਰਾਦੂਨ-ਮਸੂਰੀ ਮਾਰਗ &rsquoਤੇ ਲੈਂਡਸਲਾਈਡ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।