ਪੂਰਬੀ ਇੰਗਲੈਂਡ ਦੇ ਏਸੇਕਸ ਵਿੱਚ ਵਾਪਰੇ ਇੱਕ ਦੁਖਦਾਈ ਜਹਾਜ਼ ਹਾਦਸੇ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਪਛਾਣ 24 ਸਾਲਾ ਭਾਰਤੀ ਵਿਦਿਆਰਥੀ ਅਤੇ 26 ਸਾਲਾ ਭਾਰਤੀ ਮੂਲ ਦੇ ਪਾਇਲਟ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੇ ਦੋ ਸੀਟਾਂ ਵਾਲਾ ਸੇਸਨਾ (Cessna) ਜਹਾਜ਼ ਕਿਰਾਏ &rsquoਤੇ ਲਿਆ ਸੀ।
ਓਂਗਾਰ ਵਿੱਚ 30 ਜੂਨ ਨੂੰ ਵਾਪਰੇ ਇਸ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਏਸੇਕਸ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾਂ ਦੀ ਪਛਾਣ ਯਾਤਰੀ ਵਾਮਸ਼ੀ ਮੰਡਲਾ ਅਤੇ ਪਾਇਲਟ ਡਾਇਲਨ ਪਟੇਲ ਵਜੋਂ ਕਰਨ ਦੀ 'ਗੁੰਝਲਦਾਰ' ਪ੍ਰਕਿਰਿਆ ਪੂਰੀ ਕਰ ਲਈ ਹੈ। ਮੰਡਲਾ ਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਮੁਕੰਮਲ ਹੋਣ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਉਣ ਦੇ ਤੌਰ 'ਤੇ ਨਾਰਥ ਵੀਲਡ ਏਅਰਫੀਲਡ ਤੋਂ ਇੱਕ ਛੋਟੀ ਜਿਹੀ ਹਵਾਬਾਜ਼ੀ ਤਜ਼ਰਬੇ ਵਾਲੀ ਉਡਾਣ (small flying experience flight) ਭਰੀ ਸੀ, ਜਿਸ ਤੋਂ ਮਹਿਜ਼ ਕੁਝ ਹੀ ਦੇਰ ਬਾਅਦ ਇਹ ਹਾਦਸਾ ਵਾਪਰ ਗਿਆ।