ਰੋਜ਼ਾਨਾ ਈ-ਪੇਪਰ (Daily E-Paper)
ਵੀਕਲੀ ਈ-ਪੇਪਰ (Weekly Print Edtion)

Subscribe Here

Latest News

ਸ਼ਾਹੀ ਘਰਾਣੇ ਦੀ 7 ਦਹਾਕੇ ਪੁਰਾਣੀ ਜੋੜੀ ਟੁੱਟੀ- ਬਰਤਾਨੀਆ ਦੇ ਸ਼ਾਹੀ ਘਰਾਣੇ ਦੇ ਪ੍ਰਿੰਸ ਫਿਲਿਪ ਦਾ ਦੇਹਾਂਤ


ਲੈਸਟਰ (ਇੰਗਲੈਂਡ), 9 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਾਹੀ ਘਰਾਣੇ ਲਈ ਇਹ ਬੜੇ ਹੀ ਦੱਖ ਦੀ ਖਬਰ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਦੇ ਪਤੀ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ । ਪ੍ਰਿੰਸ ਫਿਲਿਪ ਦੇ ਦਿਹਾਤ ਦੇ ਸੋਗ ਵਜੋਂ ਬ੍ਰਿਟੇਨ ਵਿਚ ਇਤਿਹਾਸਿਕ ਇਮਾਰਤਾਂ ਦੇ ਝੰਡਿਆ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ। ਪ੍ਰਿੰਸ ਫਿਲਿਪ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ,ਅਤੇ ਉਹ ਕੁਝ ਸਮਾਂ ਇਲਾਜ ਲਈ ਹਸਪਤਾਲ ਦਾਖਲ ਵੀ ਰਹੇ।ਦੱਸਣਯੋਗ ਹੈ ਕਿ ਇਸ ਵੇਲੇ ਬਰਤਾਨੀਆ ਦੇ ਸਾਹੀ ਘਰਾਣੇ ਤੇ ਦੁੱਖ ਭਰੇ ਦਿਨ...


ਚੀਨੀ ਕੰਪਨੀ ਅਲੀਬਾਬਾ ਨੂੰ 2.3 ਅਰਬ ਅਮਰੀਕੀ ਡਾਲਰ ਜੁਰਮਾਨਾ


ਬੀਜਿੰਗ- ਦੁਨੀਆਂ ਦੀਆਂ ਸਭ ਤੋਂ ਵੱਡੀਆਂ ਈ-ਕਾਮਰਸ ਕੰਪਨੀਆਂ ਵਿਚੋਂ ਇੱਕ ਅਲਬਾਬਾ ਗਰੁੱਪ ਨੂੰ 18.3 ਅਰਬ ਯੂਆਨ (2.3 ਅਰਬ ਯੂਐੱਸ ਡਾਲਰ) ਦਾ ਜੁਰਮਾਨਾ ਲਾਇਆ ਗਿਆ ਹੈ। ਚੀਨੀ ਰੈਗੂਲੇਟਰਜ਼ ਵੱਲੋਂ ਕੰਪਨੀ ਨੂੰ ਇਹ ਜੁਰਮਾਨਾ ਗ਼ਲਤ ਨੀਤੀਆਂ ਕਾਰਨ ਲਾਇਆ ਗਿਆ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਤੇਜ਼ੀ ਨਾਲ ਪੈਰ ਪਸਾਰ ਰਹੀ ਤਕਨੀਕੀ ਸਨਅਤ ’ਤੇ ਸਖ਼ਤੀ ਕਰ ਰਹੀ ਹੈ। ਇਹ ਕੰਪਨੀ 1999 ਵਿਚ ਸ਼ੁਰੂ ਹੋਈ ਸੀ।


ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਝਟਕਾ, ਸਿੰਘੂ ਬਾਰਡਰ ‘ਤੇ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆ


ਨਵੀਂ ਦਿੱਲੀ : ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਗ਼ੈਰ-ਕਾਨੂੰਨੀ ਪੱਕੇ ਨਿਰਮਾਣ ‘ਤੇ ਦਿੱਲੀ ਪੁਲਿਸ ਸਖ਼ਤ ਹੋ ਗਈ ਹੈ। ਸਿੰਘੂ ਬਾਰਡਰ ‘ਤੇ ਕਰਵਾਏ ਜਾ ਰਹੇ ਪੱਕੇ ਨਿਰਮਾਣ ‘ਤੇ ਪੁਲਿਸ ਨੇ ਰੋਕ ਲਾ ਦਿੱਤੀ ਹੈ। ਜਾਗਰਣ ਪੱਤਰਕਾਰਾਂ ਨਾਲ ਗੱਲਬਾਤ ਤੋਂ ਮਿਲੀ ਜਾਣਕਾਰੀ ਮੁਤਾਬਿਕ ਵੀਰਵਾਰ ਨੂੰ ਸਿੰਘੂ ਬਾਰਡਰ ‘ਤੇ ਗ਼ੈਰ-ਕਾਨੂੰਨੀ ਪੱਕਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਦੇਰ ਰਾਤ ਤਕ ਉਨ੍ਹਾਂ ਨੇ ਸੀਮੈਂਟ ਦੇ ਵੱਡੇ-ਵੱਡੇ ਬਲਾਕ ਲਗਾ ਕੇ ਉਸ ਨੂੰ ਤਿੰਨੋਂ ਪਾਸਿਓ ਵੱਲੋਂ ਤਿਆਰ ਵੀ ਕਰ ਦਿੱਤਾ ਸੀ। ਸਿਰਫ਼ ਇਕ ਵੱਲੋਂ ਬਲਾਕ ਲਾਉਣ ‘ਤੇ...


ਪੰਜਾਬ ਕੋਲ ਕਰੋਨਾ ਟੀਕਿਆਂ ਦਾ ਬਚਿਆ ਪੰਜ ਦਿਨ ਦਾ ਸਟਾਕ


ਨਵੀਂ ਦਿੱਲੀ- ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਦੇ ਹਾਲਾਤ ਬਾਰੇ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਮੁਖੀ ਨੂੰ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ ਕਰੋਨਾ ਰੋਕੂ ਟੀਕੇ ਦਾ ਸਿਰਫ ਪੰਜ ਦਿਨ ਦਾ ਹੀ ਸਟਾਕ ਬਚਿਆ ਹੈ ਤੇ ਰੋਜ਼ਾਨਾ 90 ਹਜ਼ਾਰ ਦੇ ਕਰੀਬੀ ਵਿਅਕਤੀਆਂ ਨੂੰ ਕਰੋਨਾ ਟੀਕਾ ਲਾਇਆ ਜਾ ਰਿਹਾ ਹੈ ਜੇ ਕਰੋਨਾ ਟੀਕਾਕਰਨ ਦੇ ਅਮਲ ਵਿਚ ਹੋਰ ਤੇਜ਼ੀ ਲਿਆਂਦੀ ਗਈ ਤਾਂ ਇਹ ਸਟਾਕ ਤਿੰਨ ਦਿਨਾਂ ਵਿਚ ਹੀ ਸਮਾਪਤ ਹੋ ਜਾਵੇਗਾ। ਉਨ੍ਹਾਂ ਪ੍ਰਧਾਨ...


ਜਾਰਜ ਫ਼ਲੋਇਡ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਸੀ : ਚੀਫ਼ ਮੈਡੀਕਲ ਅਧਿਕਾਰੀ


ਸੈਕਰਾਮੈਂਟੋ- ਜਾਰਜ ਫ਼ਲੋਇਡ ਦੀ ਮੌਤ ਪੁਲਿਸ ਅਧਿਕਾਰੀ ਡੈਰੇਕ ਸ਼ੌਵਿਨ ਵੱਲੋਂ ਉਸ ਦਾ ਗਲਾ ਦਬਾਉਣ ਦੇ ਸਿੱਟੇ ਵਜੋਂ ਘਟੇ ਆਕਸੀਜ਼ਨ ਦੇ ਪੱਧਰ ਕਾਰਨ ਹੋਈ ਸੀ। ਇਹ ਪ੍ਰਗਟਾਵਾ ਅਦਾਲਤ ‘ਚ ਆਪਣੀ ਗਵਾਹੀ ਦਿੰਦੀਆਂ ਮੁੱਖ ਮੈਡੀਕਲ ਅਧਿਕਾਰੀ ਹੈਨੇਪਿਨ ਕਾਊਂਟੀ ਡਾਕਟਰ ਐਂਡਰੀਊ ਬੇਕਰ ਨੇ ਕੀਤਾ, ਜਿਸ ਨੇ ਜਾਰਜ ਫ਼ਲੋਇਡ ਦਾ ਪੋਸਟਮਾਰਟਮ ਕੀਤਾ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਜਾਰਜ ਫ਼ਲੋਇਡ ਦੀ ਦਿਲ ਦੀ ਬਿਮਾਰੀ ਉਸ ਦੀ ਮੌਤ ਦਾ ਦੂਸਰਾ ਕਾਰਨ ਹੋ ਸਕਦੀ ਹੈ। ਪਿਛਲੇ ਸਾਲ ਆਪਣੀ ਪੋਸਟਮਾਰਟਮ ਰਿਪੋਰਟ


ਕਿਸਾਨ ਅੰਦੋਲਨ ਵਿਚਕਾਰ ਕੇਂਦਰੀ ਮੰਤਰੀ ਤੋਮਰ ਨੇ ਮੁੜ ਕਿਸਾਨ ਸੰਗਠਨਾਂ ਨਾਲ ਗੱਲਬਾਤ ਦੇ ਦਿੱਤੇ ਸੰਕੇਤ


ਨਵੀਂ ਦਿੱਲੀ- ਕਿਸਾਨ ਅੰਦੋਲਨ ਵਿਚਕਾਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਮੁੜ ਕਿਸਾਨ ਸੰਗਠਨਾਂ ਨਾਲ ਗੱਲਬਾਤ ਦੇ ਸੰਕੇਤ ਦਿੱਤੇ ਹਨ। ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਈ ਕਿਸਾਨ ਸੰਗਠਨ ਤੇ ਅਰਥਸ਼ਾਸਤਰੀ ਤਿੰਨੋਂ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਪਰ ਕੁਝ ਕਿਸਾਨ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਸੰਗਠਨਾਂ ਨਾਲ ਸਰਕਾਰ ਦੀ ਹੁਣ ਤਕ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਸਰਕਾਰ ਹੋਰ ਗੱਲਬਾਤ ਲਈ ਤਿਆਰ ਹੈ।


ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚਰਨਜੀਤ ਚੱਢਾ ਨੂੰ ਮੁਆਫੀ ’ਤੇ ਰੋਕ ਲਗਾਉਣ ਦੀ ਮੰਗ


ਅੰਮ੍ਰਿਤਸਰ: ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚਰਨਜੀਤ ਚੱਢਾ ਨੂੰ ਮਾਫੀ ਦਿੱਤੇ ਜਾਣ ‘ਤੇ ਜਨਤਕ ਪ੍ਰੋਗਰਾਮਾਂ ‘ਚ ਜਾਣ ‘ਤੇ ਲਾਈ ਪਾਬੰਦੀ ਹਟਾਉਣ ‘ਤੇ ਰਵਿੰਦਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਚਿੱਠੀ ਲਿਖ ਕੇ ਚੱਢਾ ਨੂੰ ਦਿੱਤੀ ਮਾਫੀ ਦੇ ਫੈਸਲੇ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਵਿੰਦਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਪੱਖ ਰੱਖਣ ਦਾ ਇਕ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ।


ਖੇਤੀ ਕਾਨੂੰਨਾਂ ਦਾ ਵਿਰੋਧ: ਕਿਸਾਨਾਂ ਨੇ ਕੇਐਮਪੀ ਐਕਸਪ੍ਰੈਸ ਵੇਅ ਰੋਕਿਆ


ਸੋਨੀਪਤ- ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਕੇਐਮਪੀ ’ਤੇ ਜਾਮ ਲਾ ਦਿੱਤਾ। ਕਿਸਾਨ ਕੇਜੀਪੀ-ਕੇਐਮਪੀ ਦੇ ਜ਼ੀਰੋ ਪੁਆਇੰਟ ਤੇ ਕੇਐਮਪੀ ਦੇ ਟੌਲ ’ਤੇ ਡਟੇ ਹੋਏ ਹਨ। ਕਿਸਾਨਾਂ ਨੇ ਐਕਸਪ੍ਰੈਸ ਵੇਅ ਦੇ ਦੋਹਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਤੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ। ਕਿਸਾਨਾਂ ਸਵੇਰੇ ਅੱਠ ਵਜੇ ਇਕੱਠੇ ਹੋਣੇ ਸ਼ੁਰੂ ਹੋਏ। ਇਸ ਤੋਂ ਬਾਅਦ ਮੂਰਥਲ ਤੇ ਗਨੌਰ ਵਿਚ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਅੱਜ ਤੋਂ ਐਤਵਾਰ ਸਵੇਰੇ ਅੱਠ ਵਜੇ ਤਕ ਮਾਰਗ ਬੰਦ ਕਰਨ ਦਾ ਐਲਾਨ ਕੀਤਾ ਹੈ। ਦੂਜੇ...


ਸਿਹਤ ਮੰਤਰੀ ਵੱਲੋਂ ਕੋਵਿਡ-19 ਟੀਕਾਕਰਨ ਕੇਂਦਰਾਂ ਦੀ ਅਚਨਚੇਤ ਚੈਕਿੰਗ


ਚੰਡੀਗੜ੍ਹ,- ਕੋਵਿਡ-19 ਟੀਕਾਕਰਨ ਮੁਹਿੰਮ ਅਤੇ ਕੋਵਿਡ ਕੇਅਰ ਹਸਪਤਾਲਾਂ ‘ਚ ਇਲਾਜ ਸੇਵਾਵਾਂ ਨੂੰ ਜ਼ਮੀਨੀ ਪੱਧਰ ‘ਤੇ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖਰੜ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੋਪੜ ਵਿਖੇ 4 ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਪੰਜਾਬ ਵੱਲੋਂ 2500 ਤੋਂ ਵੱਧ ਕੇਂਦਰਾਂ ਵਿੱਚ ਵਿਆਪਕ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਲਾਭਪਾਤਰੀਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ...


ਗਾਇਕ ਕਰਨ ਔਜਲਾ ਵੱਲੋਂ ਨਸ਼ਾ ਤਸਕਰ ਰਾਣੋਂ ਨਾਲ ਮਿਲਣ ਦੀ ਚਰਚਾ


ਲੁਧਿਆਣਾ – ਪੰਜਾਬੀ ਗਾਇਕ ਕਰਨ ਔਜਲਾ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਪੁੱਜਣ ਤੇ ਨਸ਼ਾ ਤਸਕਰ ਗੁਰਦੀਪ ਰਾਣੋਂ ਨੂੰ ਮਿਲਣ ਦੀ ਚਰਚਾ ਮਗਰੋਂ ਏਡੀਜੀਪੀ ਪ੍ਰਵੀਨ ਸਿਨਹਾ ਨੇ ਪੁਲੀਸ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰੀ ਜੇਲ੍ਹ ਪੁੱਜੇ ਗਾਇਕ ਔਜਲਾ ਨੇ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਉਂਦਿਆਂ ਜੇਲ੍ਹ ਨਿਯਮਾਂ ਦੀ ਵੀ ਉਲੰਘਣਾ ਕੀਤੀ। ਇਸ ਦੌਰਾਨ ਔਜਲਾ ਸੁਪਰਡੈਂਟ ਦੇ ਕਮਰੇ ’ਚ ਬੈਠਾ ਰਿਹਾ ਤੇ ਉਸ ਨਾਲ ਆਏ ਲੋਕ ਮੋਬਾਈਲ ਫੋਨ ਲੈ ਕੇ ਆਉਂਦੇ-ਜਾਂਦੇ ਰਹੇ। ਇਸ ਬਾਰੇ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਕਿਹਾ ਕਿ ਕਰਨ ਔਜਲਾ ਦੇ...
/>