ਦੀਪਿਕਾ-ਰਣਵੀਰ ਨੇ ਵਿਆਹ ‘ਚ ਮਹਿਮਾਨਾਂ ਨੂੰ ਦਿੱਤਾ ਇਹ ਖਾਸ ਤੋਹਫ਼ਾ
ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਦੋਨਾਂ ਨੇ ਇਟਲੀ ਦੇ ਲੇਕ ਕੋਮਾਂ ਵਿੱਚ 14 &ndash 15 ਨਵੰਬਰ ਨੂੰ ਵਿਆਹ ਕੀਤਾ ਸੀ। ਇਸ ਰਾਇਲ ਵਿਆਹ ਵਿੱਚ ਬਹੁਤ ਹੀ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਜਿੰਨੇ ਵੀ ਮਹਿਮਾਨ ਆਏ ਸਨ ਦੀਪਿਕਾ ਅਤੇ ਰਣਵੀਰ ਨੇ ਉਨ੍ਹਾਂ ਦਾ ਖਾਸ ਖਿਆਲ ਰੱਖਿਆ ਸੀ। ਮਹਿਮਾਨਾਂ ਲਈ ਇੱਕ ਰਿਜਾਰਟ ਬੁੱਕ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਦੇ ਲਈ ਫਲੋਟਿੰਗ ਪੂਲ ਵਰਗੀਆਂ ਸਾਰੀਆਂ ਚੀਜਾਂ ਦੀ ਸਹੂਲਤ ਰੱਖੀ ਗਈ ਸੀ। ਜਿੱਥੇ ਰਣਵੀਰ &ndash ਦੀਪਿਕਾ ਨੇ ਵਿਆਹ ਵਿੱਚ ਮਹਿਮਾਨਾਂ ਨੂੰ ਗਿਫਟ ਲਿਆਉਣ ਤੋਂ ਮਨਾ ਕੀਤਾ ਸੀ ਤਾਂ ਉੱਥੇ ਹੀ ਉਨ੍ਹਾਂ ਨੇ ਮਹਿਮਾਨਾਂ ਨੂੰ ਵਿਆਹ ਤੋਂ ਵਿਦਾ ਕਰਦੇ ਸਮੇਂ ਖਾਸ ਤੋਹਫਾ ਦਿੱਤਾ ਸੀ।
ਰਿਪੋਰਟ ਦੇ ਮੁਤਾਬਕ ਦੀਪਿਕਾ &ndash ਰਣਵੀਰ ਨੇ ਵਿਆਹ ਵਿੱਚ ਆਏ ਮਹਿਮਾਨਾਂ ਨੂੰ ਇੱਕ ਤਸਵੀਰ ਫਰੇਮ ਦੇ ਨਾਲ ਥੈਕਿਊ ਨੋਟ ਗਿਫਟ ਵਿੱਚ ਦਿੱਤਾ ਹੈ। ਰਣਵੀਰ &ndash ਦੀਪਿਕਾ ਨੇ ਵਿਆਹ ਵਿੱਚ ਲਗਭਗ 30 ਮਹਿਮਾਨਾਂ ਨੂੰ ਬੁਲਾਇਆ ਸੀ। ਰਣਵੀਰ &ndash ਦੀਪਿਕਾ ਨੇ ਇਟਲੀ ਦੇ ਲੇਕ ਕੋਮਾਂ ਵਿੱਚ ਕੋਂਕਣੀ ਅਤੇ ਸਿੰਧੀ ਦੋਨਾਂ ਰੀਤੀ &ndash ਰਿਵਾਜਾਂ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਹ ਐਤਵਾਰ ਨੂੰ ਮੁੰਬਈ ਵਾਪਸ ਆਏ ਹਨ। ਮੁੰਬਈ ਵਾਪਸ ਆਉਣ ਤੋਂ ਬਾਅਦ ਦੀਪਿਕਾ ਦਾ ਰਣਵੀਰ ਦੇ ਘਰ ਪ੍ਰਵੇਸ਼ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਦੋਨਾਂ ਨੇ ਘਰ ਪਹੁੰਚਣ ਤੋਂ ਬਾਅਦ ਘਰ ਦੇ ਬਾਹਰ ਆਕੇ ਲੋਕਾਂ ਨੂੰ ਥੈਂਕਿਊ ਵੀ ਬੋਲਿਆ। ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਵਿਆਹ ਤੋਂ ਬਾਅਦ ਹੀ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ ਸਨ। ਕੱਲ੍ਹ ਏਅਰਪੋਰਟ ਉੱਤੇ ਵੀ ਦੋਨਾਂ ਨੂੰ ਸਪਾਟ ਕੀਤਾ ਗਿਆ ਸੀ। ਏਅਰਪੋਰਟ ਤੋਂ ਵਾਪਸ ਆਉਂਦੇ ਸਮੇਂ ਦੋਨ੍ਹੋਂ ਬਹੁਤ ਸੋਹਣੇ ਲੱਗ ਰਹੇ ਸਨ। ਏਅਰਪੋਰਟ ਉੱਤੇ ਦੀਪਿਕਾ ਕਰੀਮ ਕਲਰ ਦੇ ਕੁੜਤਾ &ndash ਪਜਾਮਾ ਅਤੇ ਲਾਲ ਰੰਗ ਦੇ ਦੁਪੱਟੇ ਵਿੱਚ ਸਨ, ਉੱਥੇ ਹੀ ਰਣਵੀਰ ਨੇ ਵੀ ਕਰੀਮ ਕਲਰ ਦਾ ਕੁੜਤਾ &ndash ਪਜਾਮਾ ਅਤੇ ਲਾਲ ਜੈਕੇਟ ਪਾਇਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਣਵੀਰ &ndash ਦੀਪਿਕਾ 21 ਨੰਵਬਰ ਨੂੰ ਬੈਂਗਲੁਰੁ ਅਤੇ 28 ਨਵੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਣਗੇ।