image caption:

ਮੈਰੀਕੌਮ ਦੀ ਫਾਈਨਲ ‘ਚ ਐਂਟਰੀ ਨਾਲ ਬਣਿਆ ਇਤਿਹਾਸ

ਨਵੀਂ ਦਿੱਲੀ: ਐਮਸੀ ਮੈਰੀਕਾਮ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ &lsquoਚ 48 ਕਿਲੋਗ੍ਰਾਮ ਦੇ ਫਾਈਨਲ &lsquoਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ &lsquoਚ ਨਾਰਥ ਕੋਰੀਆ ਦੀ ਕਿਮ ਹਯਾਂਗ ਨੂੰ ਹਰਾਇਆ। ਇਸ ਜਿੱਤ ਦੇ ਨਾਲ ਹੀ 35 ਸਾਲਾਂ ਦੀ ਮੈਰੀਕਾਮ ਸਭ ਤੋਂ ਜ਼ਿਆਦਾ ਵਾਰ ਵਿਸ਼ਵ ਕੱਪ ਮੁੱਕੇਬਾਜ਼ੀ ਦੇ ਫਾਈਨਲ &lsquoਚ ਪਹੁੰਚਣ ਵਾਲੀ ਮਹਿਲਾ ਬਣ ਗਈ ਹੈ।

ਇਸ ਜਿੱਤ ਤੋਂ ਬਾਅਦ ਹੁਣ ਮੈਰੀਕਾਮ ਫਾਈਨਲ &lsquoਚ ਯੂਕ੍ਰੇਨ ਦੀ ਹਨਾ ਅੋਖੋਟਾ ਨਾਲ ਮੁਕਾਬਲਾ ਕਰੇਗੀ। ਆਪਣੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮੈਰੀ ਨੇ ਕਿਹਾ, "ਇਸ ਖਿਡਾਰੀ ਨੂੰ ਮੈਂ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ੀਪ ਫਾਈਨਲ &lsquoਚ ਹਰਾਇਆ ਸੀ। ਅਸੀਂ ਆਪਣੀ ਹਾਰ-ਜਿੱਤ ਹਰ ਮੁਕਾਬਲੇ ਤੋਂ ਕੁਝ ਨਾ ਕੁਝ ਸਿੱਖਦੇ ਹਾਂ। ਮੈਂ ਹੁਣ ਹਨਾ ਨਾਲ ਮੁਕਾਬਲੇ ਲਈ ਤਿਆਰ ਹਾਂ ਤੇ ਆਪਣੇ ਖੇਡ &lsquoਤੇ ਫੋਕਸ ਕਰ ਜਿੱਤ ਹਾਸਲ ਕਰਾਂਗੀ।"
ਵਿਸ਼ਵ ਕੱਪ &lsquoਚ ਮੈਰੀਕਾਮ ਹੁਣ ਤਕ 5 ਵਾਰ ਗੋਲਡ ਜਿੱਤ ਚੁੱਕੀ ਹੈ। ਉਸ ਨੇ 2001 &lsquoਚ ਚਾਂਦੀ ਦਾ ਤਮਗਾ, 2002-2005-2006-2006-2008 ਤੇ 2010 &lsquoਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਹਿਸਾਬ ਨਾਲ ਉਹ ਹੁਣ ਤਕ 6 ਤਮਗੇ ਜਿੱਤ ਚੁੱਕੀ ਹੈ।