image caption:

ਬ੍ਰਿਟੇਨ ਦੇ ਸ਼ਾਸਕਾਂ ਨੇ 173 ਸਾਲਾਂ ਵਿੱਚ ਭਾਰਤ ਵਿੱਚੋਂ 45 ਖਰਬ ਡਾਲਰ ਲੁੱਟੇ

ਲੰਡਨ- ਭਾਰਤ 'ਤੇ 200 ਸਾਲ ਤੱਕ ਬ੍ਰਿਟੇਨ ਨੇ ਰਾਜ ਕੀਤਾ, ਜਿਸ ਸਮੇਂ ਦੌਰਾਨ ਬਹੁਤ ਹੀ ਗਰੀਬੀ ਅਤੇ ਭੁਖਮਰੀ ਸੀ। ਇਨ੍ਹਾਂ ਦੋ ਸਦੀਆਂ ਵਿੱਚ ਭਾਰਤ ਦੀ ਦੌਲਤ ਘਾਟੇ ਵਿੱਚ ਆਈ।
ਇਸ ਬਾਰੇ ਉਘੀ ਅਰਥ ਸ਼ਾਸਤਰੀ ਉਤਸ਼ਾ ਪਟਨਾਇਕ ਵੱਲੋਂ ਬਸਤੀਵਾਦੀ ਭਾਰਤ ਅਤੇ ਬ੍ਰਿਟੇਨ ਦੇ ਸਬੰਧਾਂ ਬਾਰੇ ਕੀਤੀ ਖੋਜ 'ਚ ਇਸ ਦਾ ਖੁਲਾਸਾ ਕੀਤਾ ਹੈ। ਉਤਸ਼ਾ ਪਟਨਾਇਕ ਨੇ ਕਿਹਾ ਕਿ ਭਾਰਤੀਆਂ ਨੂੰ ਇਹ ਜਾਣਨ 'ਚ ਉਤਸੁਕਤਾ ਹੋਵੇਗੀ ਕਿ ਬ੍ਰਿਟੇਨ ਦੀ ਸਰਕਾਰ ਨੇ ਭਾਰਤ ਤੋਂ ਕਿੰਨਾ ਖਜ਼ਾਨਾ ਖੋਹਿਆ ਹੈ। ਕੋਲੰਬੀਆ ਯੂਨੀਵਰਸਿਟੀ ਪ੍ਰੈਸ ਵੱਲੋਂ ਬੀਤੇ ਦਿਨੀਂ ਛਾਪੇ ਇਕ ਲੇਖ 'ਚ ਲੇਖਿਕਾ ਨੇ ਕਿਹਾ ਕਿ ਬ੍ਰਿਟੇਨ ਨੇ ਭਾਰਤ ਤੋਂ 45 ਖਰਬ ਡਾਲਰ ਕੱਢਿਆ, ਜਿਸ ਕਰ ਕੇ ਅੱਜ ਤੱਕ ਭਾਰਤ ਗਰੀਬੀ 'ਚੋਂ ਬਾਹਰ ਨਹੀਂ ਨਿਕਲ ਸਕਿਆ। ਪਟਨਾਇਕ ਨੇ ਕਿਹਾ ਕਿ ਬ੍ਰਿਟੇਨ ਦੇ 70 ਸਾਲ ਪਹਿਲਾਂ ਭਾਰਤ ਛੱਡਣ ਦੇ ਬਾਵਜੂਦ ਬਸਤੀਵਾਦੀ ਦੇ ਚਿੰਨ੍ਹ ਬਾਕੀ ਹਨ। ਪਟਨਾਇਕ ਨੇ ਕਿਹਾ ਕਿ 1765 ਤੋਂ 1938 ਦਰਮਿਆਨ 9.2 ਟਰੀਲੀਅਨ ਪੌਂਡ (45 ਖਰਬ ਡਾਲਰ) ਬਾਹਰ ਕੱਢਿਆ, ਜੋ ਭਾਰਤ ਦੀ ਬਾਹਰ ਗਈ ਕਮਾਈ ਨੂੰ ਮਾਪ ਦੇ ਰੂਪ ਵਿੱਚ ਲੈ ਰਿਹਾ ਹੈ ਅਤੇ ਪੰਜ ਫੀਸਦੀ ਵਿਆਜ ਦਰ ਨੂੰ ਵਧਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤੀਆਂ ਨੂੰ ਕਦੇ ਵੀ ਉਨ੍ਹਾਂ ਦੇ ਕੀਮਤੀ ਸਰੋਤਾਂ ਜਿਵੇਂ ਸੋਨਾ ਅਤੇ ਹੋਰ ਕਮਾਈ ਦਾ ਸਿਹਰਾ ਨਹੀਂ ਦਿੱਤਾ ਗਿਆ, ਜੋ ਸਾਰੇ ਬ੍ਰਿਟੇਨ ਦੇ ਲੋਕਾਂ ਨੂੰ ਖੁਆਉਣ ਲਈ ਗਏ ਸਨ। ਖੋਜ ਅਨੁਸਾਰ ਸਾਲ 1900 ਤੋਂ 1945/46 ਤੱਕ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਲਗਭਗ ਸਥਿਰ ਸੀ, ਜਿਹੜੀ ਸਾਲ 1900 ਤੋਂ 1920 ਤੱਕ 196.1 ਰੁਪਏ ਅਤੇ 1945 ਤੋਂ 1946 ਤੱਕ ਮਸਾਂ 201.9 ਰੁਪਏ ਤੱਕ ਪ੍ਰਤੀ ਵਿਅਕਤੀ ਆਮਦਨ ਸੀ, ਇਹ ਸਭ ਭਾਰਤ ਦੇ ਆਜ਼ਾਦ ਹੋਣ ਤੋਂ ਇਕ ਸਾਲ ਪਹਿਲਾਂ ਸੀ।
ਇਹ ਸਭ ਉਸ ਸਮੇਂ ਹੋਇਆ ਜਦੋਂ 1929 ਨੂੰ ਭਾਰਤ ਨੂੰ ਤਿੰਨ ਦਹਾਕਿਆਂ ਦਾ ਐਕਸਪੋਰਟ ਕਰਨ ਵਾਲੀ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸ਼ਕਤੀ ਐਲਾਨਿਆ ਗਿਆ। ਉਤਸ਼ਾ ਅਨੁਸਾਰ ਬ੍ਰਿਟੇਨ ਦੇ ਲੋਕ ਹਰ ਸਾਲ ਭਾਰਤ ਦੇ 26-26 ਫੀਸਦੀ ਦੇ ਬਜਟ ਦੇ ਬਰਾਬਰ ਦੇ ਸਰੋਤਾਂ ਨੂੰ ਲੁੱਟਣ ਲੱਗੇ, ਜਿਸ ਨੇ ਭਾਰਤ ਦੇ ਵਿਕਾਸ ਨੂੰ ਵੱਡਾ ਨੁਕਸਾਨ ਪਹੁੰਚਾਇਆ।
ਪਟਨਾਇਕ ਦਾ ਮੰਨਣਾ ਹੈ ਕਿ ਜੇ ਇਹ ਕਮਾਈ ਭਾਰਤ 'ਚ ਰਹਿੰਦੀ ਤਾਂ ਭਾਰਤ ਅੱਜ ਬਹੁਤ ਅੱਗੇ ਹੋਣਾ ਸੀ। ਇਸ ਨੇ ਸਿਹਤ ਸਹੂਲਤਾਂ ਅਤੇ ਸਮਾਜਿਕ ਭਲਾਈ ਦੇ ਖੇਤਰ 'ਚ ਅੱਗੇ ਵਧਣਾ ਸੀ। ਉਤਸ਼ਾ ਨੇ ਖੋਜ 'ਚ ਅਜਿਹੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ, ਜਿਸ 'ਚ ਉਸ ਨੇ ਕਿਹਾ ਕਿ ਜਦੋਂ ਭਾਰਤ ਦੇ ਲੋਕ ਭੁੱਖਮਰੀ, ਮੱਖੀਆਂ ਅਤੇ ਹੋਰ ਬਿਮਾਰੀਆਂ ਨਾਲ ਮਰ ਰਹੇ ਸਨ, ਉਸ ਸਮੇਂ ਵੀ ਬ੍ਰਿਟੇਨ ਵਾਲਿਆਂ ਨੇ ਗਰੀਬ ਭਾਰਤੀਆਂ ਦੀ ਕਮਾਈ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ 1911 'ਚ ਭਾਰਤੀਆਂ ਦੀ ਉਮਰ ਸਿਰਫ 22 ਸਾਲ ਮੰਨੀ ਜਾਂਦੀ ਸੀ। ਪਟਨਾਇਕ ਨੇ ਕਿਹਾ ਕਿ ਇਸ ਲੁੱਟ ਕਾਰਨ ਭਾਰਤ 'ਚ ਕਾਲ ਪੈ ਗਿਆ ਅਤੇ ਖਰੀਦ ਸ਼ਕਤੀ ਘੱਟ ਗਈ।