image caption:

ਹਵਸ ਦੇ ਪਿਆਸੇ ਠੇਕੇਦਾਰ ਨੇ ਚੁੱਕਿਆ ਮਜਬੂਰੀ ਦਾ ਫਾਇਦਾ, ਰਿਕਸ਼ੇ ਵਾਲੀ ਦੀ ਕੁੜੀ ਨਾਲ ਕੀਤਾ ਘਿਨੌਣਾ ਕੰਮ

ਫਿਲੌਰ: ਫਿਲੌਰ ਦੇ ਵਿੱਚ ਇੱਕ ਨਬਾਲਿਗ ਦੇ ਨਾਲ ਜ਼ਬਰਦਸਤੀ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿੱਚ ਲੇਬਰ ਦੇ ਠੇਕੇਦਾਰ ਨੇ ਇੱਕ ਰਿਕਸ਼ਾ ਚਾਲਕ ਦੀ ਗਰੀਬੀ ਦਾ ਫਾਇਦਾ ਚੁੱਕ ਕੇ ਆਪਣੇ ਨੇੜੇ ਕੰਮ ਕਰਨ ਵਾਲੇ ਲੜਕੇ ਨਾਲ ਉਸਦੀ ਨਬਾਲਿਗ ਕੁੜੀ ਦਾ ਵਿਆਹ ਕਰਵਾ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਠੇਕੇਦਾਰ ਨੇ ਉਸਦੀ ਕੁੜੀ ਨੂੰ ਆਪਣੇ ਘਰ ਵਿੱਚ ਕੈਦ ਕਰ ਲਿਆ, ਜਿਸ ਤੋਂ ਬਾਅਦ ਉਸਨੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਮਾਮਲੇ ਦਾ ਪਤਾ ਚਲਦੇ ਹੀ ਪੁਲਿਸ ਨੇ ਯਸ਼ਪਾਲ ਗਿੰਡਾ ਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਇਸ ਠੇਕੇਦਾਰ ਨੂੰ ਗ੍ਰਿਫਤਾਰ ਕਰ ਲਿਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਵਰਿੰਦਰ ਕੁਮਾਰ ਉਸੇ ਮੁਹੱਲੇ ਵਿੱਚ ਰਹਿੰਦਾ ਹੈ। ਵਰਿੰਦਰ ਇੱਕ ਕੋਲ੍ਡ ਡਰਿੰਕ ਕੰਪਨੀ ਦੇ ਵਿੱਚ ਲੇਬਰ ਦਾ ਠੇਕੇਦਾਰ ਹੈ। ਉਸਨੇ ਰਿਕਸ਼ਾ ਚਾਲਕ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਉਂਦਿਆਂ ਕਿਹਾ ਕਿ ਉਹ ਉਸਦੀ ਕੁੜੀ ਨੂੰ ਆਪਣੀ ਕੁੜੀ ਦੀ ਤਰ੍ਹਾਂ ਸਮਝਦਾ ਹੈ ਤੇ ਉਹ ਉਸਦਾ ਵਿਆਹ ਆਪਣੇ ਹੱਥੀਂ ਕਿਸੇ ਨਾਲ ਕਰਵਾਉਣਾ ਚਾਹੁੰਦਾ ਹੈ। ਗਰੀਬ ਹੋਣ ਦੇ ਕਾਰਣ ਉਹ ਠੇਕੇਦਾਰ ਦੀਆ ਗੱਲਾਂ ਵਿੱਚ ਆ ਗਿਆ ਤੇ ਵਿਆਹ ਵਾਲੀ ਗੱਲ ਦੇ ਲਈ ਆਸਾਨੀ ਨਾਲ ਮੰਨ ਗਿਆ। ਰਿਕਸ਼ਾ ਚਾਲਕ ਦੇ ਦੁਆਰਾ ਇਹ ਵੀ ਦੱਸਿਆ ਗਿਆ ਕਿ ਤਕਰੀਬਨ ਦੋ ਹਫ਼ਤੇ ਪਹਿਲਾਂ ਠੇਕੇਦਾਰ ਨਾ ਆਪਣੇ ਕੋਲ ਕੰਮ ਕਰਦੇ ਇੱਕ ਮੁੰਡੇ ਦੇ ਨਾਲ ਉਸਦੀ ਕੁੜੀ ਦਾ ਵਿਆਹ ਕਰਵਾ ਦਿੱਤਾ। ਉਸਨੇ ਉਨ੍ਹਾਂ ਨੂੰ ਰਹਿਣ ਦੇ ਲਈ ਆਪਣੇ ਹੀ ਘਰ ਦੇ ਵਿੱਚ ਕਮਰਾ ਦੇ ਦਿੱਤਾ।

ਕੁੜੀ ਨੇ ਆਪਣੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਵਿਆਹ ਦੀ ਰਾਤ ਨੂੰ ਠੇਕੇਦਾਰ ਨੇ ਉਸਦੇ ਪਤੀ ਨੂੰ ਫੈਕਟਰੀ ਵਿੱਚ ਕੁਝ ਕੰਮ ਹੈ ਕਹਿ ਕੇ ਘਰੋਂ ਭੇਜ ਦਿੱਤਾ। ਜਦੋਂ ਉਹ ਕੰਮ ਦੇ ਲਈ ਫੈਕਟਰੀ ਚਲਾ ਗਿਆ ਤਾਂ ਉਸ ਤੋਂ ਬਾਅਦ ਠੇਕੇਦਾਰ ਕੁੜੀ ਦੇ ਕਮਰੇ ਵਿੱਚ ਚਲਾ ਗਿਆ, ਜਿਥੇ ਉਸਨੇ ਕੁੜੀ ਨਾਲ ਜ਼ਬਰਦਸਤੀ ਬਲਾਤਕਾਰ ਕਰ ਦਿੱਤਾ।